ਭੋਪਾਲ— ਤਿੰਨ ਤਲਾਕ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੀ ਵਰਕਿੰਗ ਕਮੇਟੀ ਦੀ ਪਹਿਲੀ ਮੀਟਿੰਗ ਭੋਪਾਲ ‘ਚ ਹੋ ਰਹੀ ਹੈ। ਇਸ ਬੈਠਕ ‘ਚ ਤਿੰਨ ਤਲਾਕ ਅਤ ਬਾਬਰੀ ਮਸਜਿਦ ਵਰਗੇ ਵਿਸ਼ਿਆਂ ‘ਤੇ ਚਰਚਾ ਕੀਤੀ ਜਾ ਰਹੀ ਹੈ।
ਮੀਟਿੰਗ ਦੇ ਦੋ ਮਹੱਤਵਪੂਰਨ ਬਿੰਦੂ ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ ‘ਤੇ ਦਿੱਤੇ ਗਏ ਫੈਸਲੇ ਅਤੇ ਬਾਬਰੀ ਮਸਜਿਦ ਸ਼ਾਮਲ ਹੈ। ਇਕ ਦਿਨ ਚੱਲਣ ਵਾਲੀ ਇਸ ਮੀਟਿੰਗ ‘ਚ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਸੁਪਰੀਮ ਕੋਰਟ ਨੇ ਤਿੰਨ ਤਲਾਕ ‘ਤੇ ਦਿੱਤੇ ਗਏ ਫੈਸਲੇ ‘ਤੇ ਆਪਣੇ ਪੱਖ ‘ਤੇ ਫੈਸਲਾ ਕਰੇਗੀ।
ਇਸ ਤੋਂ ਪਹਿਲੇ ਬੋਰਡ ਦੇ ਸਕੱਤਰ ਜਫਰਯਾਬ ਜਿਲਾਨੀ ਨੇ ਇਸ ਮੁੱਦੇ ‘ਤੇ ਜਾਰੀ ਸਿਆਸਤ ‘ਤੇ ਨਾਖੁਸ਼ੀ ਜਤਾਈ ਅਤੇ ਕਿਹਾ ਕਿ ਰੂਲਿੰਗ ਪਾਰਟੀ ਹਿੰਦੂ ਅਤੇ ਮੁਸਲਮਾਨਾ ਨੂੰ ਲੜਾ ਕੇ ਸਿਆਸੀ ਫਾਇਦਾ ਚੁੱਕਣਾ ਚਾਹੁੰਦੀ ਹੈ। ਬੈਠਕ ‘ਚ ਤਿੰਨ ਔਰਤਾਂ ਮੈਂਬਰ ਵੀ ਸ਼ਾਮਲ ਹਨ।
ਭੋਪਾਲ ਦੇ ਇੰਦਰਾ ਪ੍ਰਿਯਦਰਸ਼ਿਨੀ ਕਾਲਜ ਖਾਨੂਗਾਂਵ ‘ਚ ਜਾਰੀ ਮੀਟਿੰਗ ‘ਚ ਸ਼ਾਮਲ ਹੋਣ ਮੁਸਲਿਮ ਪਰਸਨਲ ਲਾਅ ਬੋਰਡ ਦੇ ਪ੍ਰਧਾਨ ਮੌਲਾਨਾ ਰੱਬੇ ਹਾਸ਼ਮੀ ਨਦਵੀ,ਮਹਾ ਸਕੱਤਰ ਮੌਲਾਨਾ ਮੋਹਮਦ ਵਲੀ ਰਹਿਮਾਨੀ, ਉਪ-ਪ੍ਰਧਾਨ ਡਾ.ਸਈਦ ਕਲਬਾ ਸਾਦਿਕ, ਉਪ-ਪ੍ਰਧਾਨ ਮੋਹਮਦ ਸਲੀਮ ਕਾਸਮੀ, ਸਕੱਤਰ ਜਫਰਯਾਬ ਜਿਲਾਨੀ ਅਤੇ ਸੰਸਦ ਅਸੁੱਦੀਨ ਅੋਵੈਸੀ ਸਮੇਤ ਵਰਕਿੰਗ ਕਮੇਟੀ ਦੇ ਸਾਰੇ 40 ਤੋਂ ਜ਼ਿਆਦਾ ਮੈਂਬਰ ਪੁੱਜੇ ਹਨ।