ਨਵੀਂ ਦਿੱਲੀ : ਭਾਰਤੀ ਜਲ ਸੈਨਾ ਦੀਆਂ 6 ਮਹਿਲਾ ਅਧਿਕਾਰੀਆਂ ਨੇ ਦੁਨੀਆ ਦੀ ਆਪਣੀ ਯਾਤਰਾ ‘ਨਾਵਿਕਾ ਸਾਗਰ ਪਰਿਕ੍ਰਮਾ’ ਅੱਜ ਯਾਨੀ ਐਤਵਾਰ ਨੂੰ ਸ਼ੁਰੂ ਕੀਤੀ। ਪੋਤ (ਬੇੜੇ) ਆਈ.ਐੱਨ.ਐੱਸ.ਵੀ. ਤਰਿਣੀ ‘ਤੇ ਸਵਾਰ ਇਨ੍ਹਾਂ 6 ਅਧਿਕਾਰੀਆਂ ਦੀ ਯਾਤਰਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਸ਼ੁੱਭ ਦੀ ਕਾਮਨਾ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਟਵਿੱਟਰ ‘ਤੇ ਲਿਖਿਆ ਹੈ ਕਿ ਅੱਜ ਵੱਡਾ ਦਿਨ ਹੈ। ਜਲ ਸੈਨਾ ਦੀਆਂ 6 ਮਹਿਲਾ ਅਧਿਕਾਰੀਆਂ ਨੇ ਆਈ.ਐੱਨ.ਐੱਸ.ਵੀ. ਤਰਿਣੀ ਨੇ ਦੁਨੀਆ ਦਾ ਚੱਕਰ ਲਾਉਣ ਦੀ ਯਾਤਰਾ ਸ਼ੁਰੂ ਕੀਤੀ।
ਉਨ੍ਹਾਂ ਨੇ ਲਿਖਿਆ ਕਿ ਪੂਰਾ ਦੇਸ਼ ਇਕੱਠੇ ਮਿਲ ਕੇ ‘ਨਾਵਿਕਾ ਸਾਗਰ ਪਰਿਕ੍ਰਮਾ’ ਦੀ ਟੀਮ ਨੂੰ ਸ਼ੁੱਭਕਾਮਨਾਵਾਂ ਦੇ ਰਿਹਾ ਹੈ ਅਤੇ ਉਨ੍ਹਾਂ ਦੀ ਇਸ ਅਸਾਧਾਰਣ ਯਾਤਰਾ ਲਈ ਸ਼ੁੱਭੇਕਸ਼ਾ। ‘ਨਾਵਿਕਾ ਸਾਗਰ ਪਰਿਕ੍ਰਮਾ’ ਦੀ ਟੀਮ ਨੂੰ ਸ਼ੁੱਭਕਾਮਨਾਵਾਂ ਦੇਣ ਅਤੇ ਉਨ੍ਹਾਂ ਦੇ ਉਤਸ਼ਾਹ ਵਧਾਉਣ ਦੀ ਅਪੀਲ ਦੇਸ਼ਵਾਸੀਆਂ ਨੂੰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਆਪਣੀਆਂ ਸ਼ੁੱਭਕਾਮਨਾਵਾਂ ਅਤੇ ਉਤਸ਼ਾਹ ਭਰੇ ਵਿਚਾਰਾਂ ਨੂੰ ਐੱਨ.ਐੱਮ. (ਨਰਿੰਦਰ ਮੋਦੀ ਐਪ) ‘ਤੇ ‘ਨਾਵਿਕਾ ਸਾਗਰ ਪਰਿਕ੍ਰਮਾ’ ਟੀਮ ਨਾਲ ਸਾਂਝਾ ਕਰੋ। ਮਹਿਲਾ ਟੀਮ ਨੇ ਆਪਣੀ ਯਾਤਰਾ ਗੋਆ ਦੇ ਤੱਟ ਤੋਂ ਸ਼ੁਰੂ ਕੀਤੀ ਹੈ। ਇਨ੍ਹਾਂ ਦੀ ਯਾਤਰਾ ਦੁਨੀਆ ਦੇ ਵੱਖ-ਵੱਖ ਸਾਗਰਾਂ ਤੋਂ ਹੁੰਦੇ ਹੋਏ ਮਾਰਚ 2018 ‘ਚ ਖਤਮ ਹੋਵੇਗੀ। ਇਹ ਪੂਰੀ ਯਾਤਰਾ ਪੜਾਵਾਂ ‘ਚ ਪੂਰੀ ਹੋਵੇਗੀ। ਇਸ ਦੌਰਾਨ ਟੀਮ ਆਪਣੇ ਬੇੜੇ ਨਾਲ ਰਾਸ਼ਨ ਅਤੇ ਮੁਰੰਮਤ ਦੇ ਕੰਮ ਲਈ ਆਸਟ੍ਰੇਲੀਆ, ਨਿਊਜ਼ੀਲੈਂਡ, ਫਾਕਲੈਂਡ ਅਤੇ ਦੱਖਣੀ ਅਫਰੀਕਾ ਦੀਆਂ ਬੰਦਰਗਾਹਾਂ ‘ਤੇ ਰੁਕੇਗੀ।