ਸ਼੍ਰੀਨਗਰ— ਉਤਰ ਕਸ਼ਮੀਰ ‘ਚ ਬਾਰਾਮੁਲਾ ਜ਼ਿਲੇ ਦੇ ਵਿਸ਼ਵ ਪ੍ਰਸਿੱਧ ਸਕੀ ਰਿਸੋਰਟ ਗੁਲਮਰਗ ‘ਚ ਬੱਦਲ ਫੱਟਣ ਨਾਲ ਇਕ ਯਾਤਰੀ ਦੀ ਮੌਤ ਹੋ ਗਈ, ਉਥੇ ਹੀ ਕੁਝ ਹੋਰ ਲੋਕ ਜ਼ਖਮੀ ਹੋ ਗਏ। ਮਰੇ ਗਏ ਵਿਅਕਤੀ ਦੀ ਪਛਾਣ ਮੋਹਮਦ ਸਲੀਮ ਦੇ ਰੂਪ ‘ਚ ਹੋਈ ਹੈ ਜੋ ਕਿ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ।
ਜਾਣਕਾਰੀ ਮੁਤਾਬਕ ਐਤਵਾਰ ਸ਼ਾਮਲ 4 ਵਜੇ ਦੇ ਕਰੀਬ ਮਸ਼ਹੂਰ ਯਾਤਰੀ ਸਥਾਨ ਗੁਲਮਰਗ ‘ਚ ਡਿਵੈਲਪਮੈਂਟ ਅਥਾਰਿਟੀ ਨੇੜੇ ਬੱਦਲ ਫੱਟ ਗਿਆ। ਜਿਸ ਦੀ ਲਪੇਟ ‘ਚ ਇਕ ਯਾਤਰੀ ਮੋਹਮਦ ਸਲੀਮ ਆ ਗਿਆ। ਇਸ ਹਾਦਸੇ ‘ਚ ਸਲੀਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਦੇ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ‘ਚ ਉਸ ਨੇ ਦਮ ਤੌੜ ਦਿੱਤਾ। ਇਸ ਤੋਂ ਪਹਿਲੇ ਕਸ਼ਮੀਰ ਦੇ ਤ੍ਰਾਲ ਸਮੇਤ ਕਈ ਇਲਾਕਿਆਂ ‘ਚ ਬੱਦਲ ਫੱਟਣ ਦੀਆਂ ਸੂਚਨਾਵਾਂ ਆ ਚੁੱਕੀਆਂ ਹਨ। ਤ੍ਰਾਲ ‘ਚ ਬੱਦਲ ਫੱਟਣ ਦੌਰਾਨ ਬਹੁਤ ਤਬਾਹੀ ਮਚੀ ਗਈ ਸੀ। ਉਥੇ ਕੁਝ ਘਰ ਇਸ ਹਾਦਸੇ ‘ਚ ਤਬਾਹ ਹੋਏ ਸਨ, ਕਈ ਜਾਨਵਰਾਂ ਦੀ ਮੌਤ ਹੋ ਗਈ ਸੀ।
ਰਾਹਤ ਅਤੇ ਬਚਾਅ ਫੌਜ ਗੁਲਮਰਗ ਪੁੱਜ ਚੁੱਕੀ ਹੈ ਅਤੇ ਹਾਲਾਤ ਸੰਭਾਲਣ ‘ਚ ਜੁੱਟੀ ਹੈ।