ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਆਈ.ਐਨ.ਐਕਸ ਮੀਡੀਆ ਨਿਵੇਸ਼ ਮਾਮਲੇ ‘ਚ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ.ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਅੱਜ ਵੀ ਕੋਈ ਰਾਹਤ ਨਹੀਂ ਦਿੱਤੀ ਹੈ। ਅਦਾਤਲ ਨੇ ਕਾਰਤੀ ਖਿਲਾਫ ਕੇਂਦਰੀ ਜਾਂਚ ਬਿਊਰੋ ਵੱਲੋਂ ਜਾਰੀ ਲੁਕ-ਆਊਟ ਸਰਕੁਲਰ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ। ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 18 ਸਿਤੰਬਰ ਦੀ ਤਾਰੀਕ ਤੈਅ ਕਰਦੇ ਹੋਏ ਕਿਹਾ ਕ ਲੁਕ-ਆਊਟ ਸਰਕੁਲਰ ਜਾਰੀ ਰਹੇਗਾ।
ਸੀ.ਬੀ.ਆਈ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਕਾਰਤੀ ਖਿਲਾਫ ਜਾਂਚ ਜਾਰੀ ਹੈ। ਉਨ੍ਹਾਂ ਦੀ ਵਿਦੇਸ਼ਾਂ ‘ਚ ਕਰੀਬ 25 ਸੰਪਤੀਆਂ ਹਨ ਅਤੇ ਜਾਂਚ ਹੁਣ ਵੀ ਨਾਜ਼ੁਕ ਦੌਰ ‘ਤੇ ਹੈ, ਇਸ ਲਈ ਲੁਕ-ਆਊਟ ਸਰਕੁਲਰ ‘ਤੇ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਲਗਾਈ ਜਾਵੇਗੀ। ਕਾਰਤੀ ਵੱਲੋਂ ਦਲੀਲ ਦਿੱਤੀ ਗਈ ਹੈ ਕਿ ਸੀ.ਬੀ.ਆਈ ਜਾਂਚ ਦੇ ਨਾਮ ‘ਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਅਤੇ ਮਾਤਾ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸੀ.ਬੀ.ਆਈ ਦੇ ਸਾਰੇ ਆਰੋਪ ਬੇਬੁਨਿਆਦ ਹੈ।
ਉਨ੍ਹਾਂ ਦੇ ਪਰਿਵਾਰ ਦੀ ਸਾਰੀ ਸੰਪਤੀਆਂ ਦਾ ਵੇਰਵਾ ਆਮਦਨ ਵਿਭਾਗ ਦੇ ਕੋਲ ਹੈ। ਜੇਕਰ ਵਿਦੇਸ਼ਾਂ ‘ਚ ਉਨ੍ਹਾਂ ਦੀ ਕੋਈ ਵੀ ਸੰਪਤੀ ਹੈ ਤਾਂ ਉਸ ਨੂੰ ਸਰਕਾਰ ਜ਼ਬਤ ਕਰ ਲਵੇਗੀ। ਇਨ੍ਹਾਂ ਆਰੋਪਾਂ ਦਾ ਲੁਕ-ਆਊਟ ਸਰਕੁਲਰ ਨਾਲ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ। ਕਾਰਤੀ ਖਿਲਾਫ ਪੀਟਰ ਮੁਖਰਜੀ ਅਤੇ ਉਨ੍ਹਾਂ ਦੀ ਪਤਨੀ ਇੰਦਰਾਨੀ ਮੁਖਰਜੀ ਦੇ ਨਿਯਮਾਂ ਨੂੰ ਧਿਆਨ ‘ਚ ਰੱਖ ਕੇ ਵਿਦੇਸ਼ ਫੰਡ ਮੁਹੱਈਆ ਕਰਵਾਉਣ ਦਾ ਆਰੋਪ ਹੈ। ਉਨ੍ਹਾਂ ‘ਤੇ ਆਰੋਪ ਹੈ ਕਿ ਉਨ੍ਹਾਂ ਨੇ ਆਪਣੇ ਪਿਤਾ ਦੇ ਕੇਂਦਰੀ ਵਿੱਤ ਮੰਤਰੀ ਦੇ ਅਹੁੱਦੇ ‘ਤੇ ਰਹਿੰਦੇ ਹੋਏ ਐਫ.ਆਈ.ਪੀ.ਬੀ ਤੋਂ ਨਿਵੇਸ਼ ਦੀ ਮਨਜ਼ੂਰੀ ਲੈ ਕੇ ਦਿੱਤੀ ਸੀ।