ਨਵੀਂ ਦਿੱਲੀ— ਦੇਸ਼ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਹੁਦਾ ਸੰਭਾਲਦੇ ਹੀ ਉਨ੍ਹਾਂ ਦੇ ਸਾਹਮਣੇ ਨਵੀਂ ਮੁਸੀਬਤ ਆ ਗਈ। ਜਾਣਕਾਰੀ ਅਨੁਸਾਰ ਅਧਿਕਾਰੀਆਂ ਦੇ ਪ੍ਰਮੋਸ਼ਨ ‘ਚ ਕਥਿਤ ਭੇਦਭਾਵ ਅਤੇ ਅਨਿਆਂ ਦੀ ਸ਼ਿਕਾਇਤ ਨਾਲ ਆਰਮੀ ਦੇ 100 ਤੋਂ ਵੀ ਵਧ ਲੈਫਟੀਨੈਂਟ ਕਰਨਲ ਅਤੇ ਮੇਜਰ ਸੁਪਰੀਮ ਕੋਰਟ ਪੁੱਜੇ ਹਨ।
ਇਨ੍ਹਾਂ ਅਫ਼ਸਰਾਂ ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ ਫੌਜ ਅਤੇ ਕੇਂਦਰ ਸਰਕਾਰ ਦੇ ਇਸ ਕਦਮ ਨਾਲ ਪਟੀਸ਼ਨਕਰਤਾਵਾਂ ਅਤੇ ਹੋਰ ਅਫ਼ਸਰਾਂ ਨਾਲ ਵੱਡਾ ਅਨਿਆਂ ਹੋਇਆ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਇਸ ਨਾਲ ਅਫ਼ਸਰਾਂ ਦਾ ਮਨੋਬਲ ਡਿੱਗਦਾ ਹੈ, ਜਿਸ ਦਾ ਅਸਰ ਦੇਸ਼ ਦੀ ਰੱਖਿਆ ਦੀ ਭਾਵਨਾ ‘ਤੇ ਪੈਂਦਾ ਹੈ। ਪਟੀਸ਼ਨਕਰਤਾਵਾਂ ਨੇ ਅਪੀਲ ‘ਚ ਕਿਹਾ ਹੈ ਕਿ ਜੇਕਰ ਫੌਜ ਉਨ੍ਹਾਂ ਨੂੰ ਸਾਮਾਨ ਪ੍ਰਮੋਸ਼ਨ ਨਹੀਂ ਦਿੰਦੀ ਹੈ ਤਾਂ ਉਹ ਇਨ੍ਹਾਂ ਅਫ਼ਸਰਾਂ ਨੂੰ ਫੌਜ ਮੋਰਚਿਆਂ ‘ਤੇ ਵੀ ਨਾ ਤਾਇਨਾਤ ਕਰਨ।
ਅਧਿਕਾਰੀਆਂ ਦੇ ਇਸ ਕਦਮ ਨਾਲ ਸਰਕਾਰ ਦੇ ਸਾਹਮਣੇ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਪਟੀਸ਼ਨਕਰਤਾਵਾਂ ਨੇ ਆਪਣੀ ਪਟੀਸ਼ਨ ‘ਚ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨਾਲ ਪ੍ਰਮੋਸ਼ਨ ‘ਚ ਅਜਿਹਾ ਹੀ ਭੇਦਭਾਵ ਹੋਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਆਪਰੇਸ਼ਨਲ ਏਰੀਆ ਅਤੇ ਯੁੱਧ ਖੇਤਰ ‘ਚ ਤਾਇਨਾਤ ਨਾ ਕੀਤਾ ਜਾਵੇ। ਸੁਪਰੀਮ ਕੋਰਟ ‘ਚ ਇਹ ਸੰਯੁਕਤ ਪਟੀਸ਼ਨ ਲੈਫਟੀਨੈਂਟ ਕਰਨਲ ਪੀ.ਕੇ. ਚੌਧਰੀ ਦੀ ਅਗਵਾਈ ‘ਚ ਦਾਇਰ ਕੀਤੀ ਗਈ। ਇਸ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਸਰਵਿਸੇਜ਼ ਕੋਰ ਦੇ ਅਫ਼ਸਰਾਂ ਨੂੰ ਆਪਰੇਸ਼ਨਲ ਏਰੀਆ ‘ਚ ਤਾਇਨਾਤ ਕੀਤਾ ਗਿਆ ਹੈ।