ਚੰਡੀਗੜ੍ਹ – ਛੇੜਛਾੜ ਮਾਮਲੇ ਵਿਚ ਦੋਸ਼ੀ ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਮੁੜ ਤੋਂ ਰੱਦ ਕਰ ਦਿੱਤੀ ਹੈ| ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ਇਸ ਤੋਂ ਪਹਿਲਾਂ ਵੀ ਰੱਦ ਹੋ ਚੁੱਕੀ ਹੈ|
ਦੱਸਣਯੋਗ ਹੈ ਕਿ ਵਿਕਾਸ ਬਰਾਲਾ ਨੂੰ ਪਿਛਲੇ ਮਹੀਨੇ ਆਈ.ਏ.ਐਸ ਅਧਿਕਾਰੀ ਵੀ.ਐਸ ਕੁੰਡੂ ਦੀ ਬੇਟੀ ਵਰਣਿਕਾ ਕੁੰਡੂ ਨਾਲ ਛੇੜਛਾੜ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ|