ਅਹਿਮਦਾਬਾਦ – ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਅੱਜ ਦੋ ਦਿਵਸੀ ਦੌਰੇ ਤੇ ਭਾਰਤ ਪਹੁੰਚੇ| ਉਹ ਸਿੱਧੇ ਅਹਿਮਦਾਬਾਦ ਪਹੁੰਚੇ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ|
ਦੱਸਣਯੋਗ ਹੈ ਕਿ ਸ਼ਿੰਜੋ ਅਬੇ ਦਾ ਇਹ ਭਾਰਤ ਦੌਰਾ ਦੋਨਾਂ ਦੇਸ਼ਾਂ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ|