‘ਰਾਜ਼-2’, ‘ਵਨਸ ਅਪੌਨ ਏ ਟਾਈਮ ਇਨ ਮੁੰਬਈ’, ‘ਜੰਨਤ’, ‘ਮਰਡਰ’ ਵਰਗੀਆਂ ਫ਼ਿਲਮਾਂ ਨਾਲ ਦਰਸ਼ਕਾਂ ਦੇ ਦਿਲਾਂ ‘ਚ ਜਗ੍ਹਾ ਬਣਾਉਣ ਵਾਲੇ ਅਭਿਨੇਤਾ ਇਮਰਾਨ ਹਾਸ਼ਮੀ ਦਾ ਕਹਿਣਾ ਹੈ ਕਿ ਹੁਣ ਸਟਾਰ ਦੇ ਭਰੋਸੇ ਫ਼ਿਲਮਾਂ ਨਹੀਂ ਚੱਲ ਸਕਦੀਆਂ। ਉਹ ਕਹਿੰਦੇ ਹਨ ਕਿ 4-5 ਸਾਲ ਪਹਿਲਾਂ ਫ਼ਿਲਮਕਾਰ ਅਤੇ ਅਭਿਨੇਤਾ ਕਹਾਣੀਆਂ ਨੂੰ ਨਜ਼ਰਅੰਦਾਜ਼ ਦਿੰਦੇ ਸਨ। ਕਿੰਨੇ ਹੀ ਐਕਟਰਾਂ ਬਾਰੇ ਸੁਣਿਆ ਸੀ ਕਿ ਉਨ੍ਹਾਂ ‘ਤੇ ਕੋਈ ਵੀ ਕਹਾਣੀ ਚੱਲ ਜਾਵੇਗੀ ਪਰ ਹੁਣ ਸਾਫ਼ ਹੋ ਗਿਆ ਹੈ ਕਿ ਔਸਤ ਦਰਜੇ ਦੀਆਂ ਫ਼ਿਲਮਾਂ ਦਰਸ਼ਕ ਨਕਾਰ ਦੇਣਗੇ। ਉਨ੍ਹਾਂ ਨੇ ਇਹ ਵੀ ਕਿਹਾ, ”ਪਤਾ ਨਹੀਂ ਮੇਰੀ ਸ਼ਕਲ ‘ਤੇ ਅਜਿਹਾ ਕੀ ਲਿਖਿਆ ਹੈ ਕਿ ਮੈਨੂੰ ਜ਼ਿਆਦਾਤਰ ਫ਼ਿਲਮਾਂ ਵਿੱਚ ਗ੍ਰੇ ਸ਼ੇਡ ਕਿਰਦਾਰ ਹੀ ਮਿਲਦੇ ਹਨ, ਜਿਨ੍ਹਾਂ ਵਿੱਚ ਮੇਰੀ ਦਾੜ੍ਹੀ ਵਧੀ ਹੋਈ ਹੁੰਦੀ ਹੈ। ਕਲੀਨਸ਼ੇਵ ਵਾਲੀਆਂ ਫ਼ਿਲਮਾਂ ਚਲਦੀਆਂ ਨਹੀਂ ਹਨ। ਸੱਚਾਈ ਇਹ ਹੈ ਕਿ ਆਮ ਤੌਰ ‘ਤੇ ਜਦੋਂ ਮੈਂ ਕੁਝ ਕਿਰਦਾਰ ਕਰਦਾ ਹਾਂ ਤਾਂ ਉਨ੍ਹਾਂ ਕਿਰਦਾਰਾਂ ਦੀ ਉਮਰ ਪਰਿਪੱਖ ਹੁੰਦੀ ਹੈ ਪਰ ਜਦੋਂ ਮੈਂ ਕਲੀਨਸ਼ੇਵ ਹੁੰਦਾ ਹਾਂ ਤਾਂ ਮੇਰਾ ਚਿਹਰਾ ਮੈਚਿਓਰ ਦਿਖਾਈ ਨਹੀਂ ਦਿੰਦਾ। ਮੈਂ ਟਿਪੀਕਲ ਸ਼ਰੀਫ਼ ਰੋਲ ਨਹੀਂ ਨਿਭਾਏ ਹਨ। ਪੂਰੀ ਤਰ੍ਹਾਂ ਲਵ ਸਟੋਰੀ ਵਾਲੀ ਕੋਈ ਫ਼ਿਲਮ ਤਾਂ ਮੈਂ ਕਦੇ ਕੀਤੀ ਹੀ ਨਹੀਂ। ਦਾੜ੍ਹੀ ਨਾਲ ਚਿਹਰੇ ‘ਤੇ ਥੋੜ੍ਹੀ ਮੈਚਿਓਰਟੀ ਆ ਜਾਂਦੀ ਹੈ ਜੋ ਮੇਰੇ ‘ਤੇ ਵਧੀਆ ਲੱਗਦੀ ਹੈ, ਇਸ ਲਈ ਮੈਂ ਇਹ ਪੱਕਾ ਫ਼ੈਸਲਾ ਕਰ ਲਿਆ ਹੈ ਕਿ ਹੁਣ ਮੈਂ ਕੋਈ ਵੀ ਅਜਿਹੀ ਫ਼ਿਲਮ ਨਹੀਂ ਕਰਾਂਗਾ, ਜਿਸ ਵਿੱਚ ਮੈਂ ਕਲੀਨ ਸ਼ੇਵ ਹੋਵਾਂ।”