ਸ੍ਰੀਨਗਰ – ਜੰਮੂ ਕਸ਼ਮੀਰ ਦੇ ਮਾਛਿਲ ਵਿਚ ਭਾਰਤੀ ਸੈਨਾ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ 2 ਅੱਤਵਾਦੀਆਂ ਨੂੰ ਮਾਰ ਮੁਕਾਇਆ| ਇਹ ਅੱਤਵਾਦੀ ਮਾਛਿਲ ਸੈਕਟਰ ਵਿਖੇ ਘੁਸਪੈਠ ਦੀ ਫਿਰਾਕ ਵਿਚ ਸਨ ਅਤੇ ਸੈਨਾ ਨੇ ਕਾਰਵਾਈ ਕਰਕੇ ਇਨ੍ਹਾਂ ਨੂੰ ਢੇਰ ਕਰ ਦਿੱਤਾ|
ਦੂਸਰੇ ਪਾਸੇ ਪਾਕਿਸਤਾਨ ਵੱਲੋਂ ਅੱਜ ਫਿਰ ਤੋਂ ਜੰਗਬੰਦੀ ਦਾ ਉਲੰਘਣ ਕੀਤਾ ਗਿਆ| ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਉਂ ਅਰਨੀਆ ਸੈਕਟਰ ਵਿਚ ਗੋਲੀਬਾਰੀ ਕੀਤੀ ਗਈ|