ਗੁੜਗਾਉਂ – ਰਿਆਨ ਇੰਟਰਨੈਸ਼ਨਲ ਸਕੂਲ ਵਿਚ 7 ਸਾਲ ਦੇ ਪ੍ਰਦੂਮਨ ਦੀ ਹੱਤਿਆ ਦੀ ਪੋਸਟ ਮਾਰਟਮ ਰਿਪੋਰਟ ਆ ਗਈ ਹੈ| ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੱਚੇ ਦੀ ਮੌਤ ਤੇਜ਼ਧਾਰ ਹਥਿਆਰਾਂ ਨਾਲ ਦੋ ਵਾਰੀ ਵਾਰ ਕੀਤਾ ਗਿਆ| ਇਸ ਨਾਲ ਕਾਫੀ ਮਾਤਰਾ ਵਿਚ ਬੱਚੇ ਦੇ ਸਰੀਰ ਤੋਂ ਖੂਨ ਬਾਹਰ ਆਇਆ|
ਪੋਸਟ ਮਾਰਟਮ ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਇਸ ਨਾਲ ਇਕ 18 ਸੈਂਟੀਮੀਟਰ ਲੰਬਾ ਅਤੇ 2 ਸੈਂਟੀਮੀਟਰ ਚੌੜਾ ਜ਼ਖਮ ਹੋ ਗਿਆ|
ਇਸ ਰਿਪੋਰਟ ਦੇ ਆਉਣ ਨਾਲ ਇਸ ਮਾਮਲੇ ਵਿਚ ਕਈ ਮੋੜ ਆ ਗਏ ਹਨ| ਇਸ ਤੋਂ ਪਹਿਲਾਂ ਕੱਲ੍ਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਮਾਮਲੇ ਦੀ ਸੀ.ਬੀ.ਆਈ ਜਾਂਚ ਦਾ ਭਰੋਸਾ ਦਿੱਤਾ ਸੀ|