ਚੰਡੀਗੜ : ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਬੀਤੇ ਦਿਨ ਵਪਾਰ ਤੇ ਯੂਰੋਪੀਅਨ ਮਾਮਲਿਆਂ ਸਬੰਧੀ ਮੰਤਰੀ ਮਿਸ ਐਨ ਲਿੰਡੇ ਨਾਲ ਸਟਾਕਹਾਮ ਵਿਖੇ ਮੁਲਾਕਾਤ ਕੀਤੀ ਗਈ।
ਇਸ ਮੌਕੇ, ਦੋਨਾਂ ਆਗੂਆਂ ਨੇ ਹੋਰਨਾਂ ਮੁੱਦਿਆਂ ਤੋਂ ਇਲਾਵਾ, ਦੁਨੀਆਂ ਭਰ ‘ਚ ਉਦਾਰਵਾਦੀ ਤੇ ਸਕਰਾਤਮਕ ਸਿਆਸਤ ਸਾਹਮਣੇ ਖੜੀਆਂ ਚੁਣੌਤੀਆਂ ਉਪਰ ਚਰਚਾ ਕੀਤੀ।
ਤਿਵਾੜੀ ਨੇ ਕਿਹਾ ਕਿ ਕਈ ਚੁਣੌਤੀਆਂ ਦੇ ਬਾਵਜੂਦ ਭਾਰਤ ਦਾ ਸਮਾਜ ਇਨਾਂ ਤੋਂ ਉਭਰ ਕੇ ਆਇਅ ਹੈ ਤੇ ਨਿਰਪੱਖ ਅਤੇ ਉਦਾਰਵਾਦੀ ਵਿਚਾਰਾਂ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਕੋਸ਼ਿਸ਼ਾਂ ਦਾ ਉਸਨੇ ਡੱਟ ਕੇ ਮੁਲਾਕਬਲਾ ਕੀਤਾ ਹੈ।
ਉਹਨਾਂ ਨੇ ਕਿਹਾ ਕਿ ਭਾਰਤੀ ਮੁੱਲਾਂ ਦਾ ਅਧਾਰ ਬਹੁਤ ਮਜ਼ਬੂਤ ਹੈ, ਜਿਹੜੀਆਂ ਸੰਸਾਰਿਕ ਭਾਈਚਾਰੇ ਤੇ ਸ਼ਾਂਤੀ ‘ਚ ਭਰੋਸਾ ਰੱਖਦੇ ਹਨ।
ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਕਾਰਨ ਸੂਬੇ ਦੀਆਂ ਸਾਰੀਆਂ ਸੰਸਥਾਵਾਂ ਨੇ ਵਾਰ ਵਾਰ ਉਹਨਾਂ ਮੁੱਲਾਂ ਨੂੰ ਸਾਬਤ ਕੀਤਾ ਹੈ, ਜਿਹਨਾਂ ‘ਤੇ ਭਾਰਤ ਖੜਿਆ ਹੈ।
ਇਸ ਦੌਰਾਨ ਤਿਵਾੜੀ ਨਾਲ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪਵਨ ਦੀਵਾਨ ਵੀ ਮੌਜ਼ੂਦ ਰਹੇ।