ਪੰਚਕੂਲਾ— ਡੇਰਾ ਮੁਖੀ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਰਾਜਦਾਰ ਪ੍ਰਦੀਪ ਗੋਇਲ ਇੰਸਾ ਨੂੰ ਐਸ.ਆਈ.ਟੀ ਨੇ ਫੜਨ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ। 10 ਅਫਸਰਾਂ ਨਾਲ ਹਰਿਆਣਾ ਪੁਲਸ ਦੀ ਸਪੈਸ਼ਲ ਟੀਮ ਉਦੈਪੁਰ ਪੁੱਜੀ, ਜਿੱਥੇ ਉਨ੍ਹਾਂ ਨੇ ਸੈਕਟਰ-14 ਨਾਕੋਡਾ ਨਗਰ ਵਾਸੀ ਗੋਇਲ ਇਸੰਾ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਸ ਪੁੱਛਗਿਛ ‘ਚ ਪ੍ਰਦੀਪ ਗੋਇਲ ਨੇ ਖੁਲਾਸਾ ਕੀਤਾ ਹੈ ਕਿ ਹਨੀਪ੍ਰੀਤ ਨੇਪਾਲ ਭੱਜ ਗਈ ਹੈ। ਸੂਤਰਾਂ ਮੁਤਾਬਕ ਰਾਮ ਰਹੀਮ ਦਾ ਸਜ਼ਾ ‘ਤੇ ਫੈਸਲੇ ਦੇ ਦਿਨ ਪ੍ਰਦੀਪ ਨੂੰ ਭੀੜ ਲਿਆਉਣ ਦਾ ਟਾਰਗੇਟ ਮਿਲਿਆ ਸੀ। ਉਸ ਨੇ ਹਰ ਵਿਅਕਤੀ ਨੂੰ 25 ਹਜ਼ਾਰ ਰੁਪਏ ਦਾ ਲਾਲ ਦਿੱਤਾ ਸੀ। ਹੁਣ ਤੱਕ ਡੇਰਾ ਮਾਮਲੇ ‘ਚ ਪੰਜ ਇੰਸਾ ਰਿਮਾਂਡ ‘ਤੇ ਹੈ ਅਤੇ ਪੁਲਸ ਹਨੀਪ੍ਰੀਤ ਦੀ ਗ੍ਰਿਫਤਾਰੀ ਲਈ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਹੈ।