ਨਵੀਂ ਦਿੱਲੀ— ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਮਨੀਸ਼ ਤਿਵਾਰੀ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ‘ਤੇ ਉਨ੍ਹਾਂ ਨੂੰ ਅਪਸ਼ਬਦ ਬੋਲੇ, ਜਿਸ ਦੇ ਬਾਅਦ ਵਿਵਾਦ ਖੜ੍ਹਾ ਹੋ ਗਿਆ। ਅੱਜ ਜਦੋਂ ਪੀ.ਐਮ ਮੋਦੀ ਗੁਜਰਾਤ ‘ਚ ਸਰਕਾਰ ਸਰੋਵਰ ਬੰਨ੍ਹ ਦਾ ਉਦਘਾਟਨ ਕਰ ਰਹੇ ਸਨ ਤਾਂ ਉਸ ਸਮੇਂ ਮਨੀਸ਼ ਤਿਵਾਰੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਟਵੀਟ ਕਰਕੇ ਅਪਸ਼ਬਦਾਂ ਦੀ ਵਰਤੋਂ ਕੀਤੀ। ਜਿੱਥੇ ਪੀ.ਐਮ ਮੋਦੀ ਨੂੰ ਜਨਮਦਿਨ ਦੀ ਲੋਕ ਵਧਾਈ ਦੇ ਰਹੇ ਸਨ,ਉਥੇ ਕਾਂਗਰਸ ਨੇਤਾ ਦੇ ਇਸ ਟਵੀਟ ਨੇ ਵਿਵਾਦ ਦਾ ਹੋਰ ਵਧਾ ਦਿੱਤਾ।
ਮਨੀਸ਼ ਤਿਵਾਰੀ ਨੇ ਪਹਿਲੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਪੀ.ਐਮ ਮੋਦੀ ਵਿਦੇਸ਼ ਦੌਰੇ ‘ਤੇ ਰਾਸ਼ਟਰ ਗੀਤ ਦੇ ਵਿਚਕਾਰ ‘ਚ ਗਲਤੀ ਨਾਲ ਚੱਲ ਪੈਂਦੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਪੀ.ਐਮ ਮੋਦੀ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ। ਇਸ ਟਵੀਟ ‘ਤੇ ਇਕ ਦੀਪਕ ਕੁਮਾਰ ਸਿੰਘ ਦੇ ਨਾਮ ਦੇ ਇਕ ਯੂਜ਼ਰ ਨੇ ਲਿਖਿਆ ਕਿ ਪੀ.ਐਮ ਮੋਦੀ ਨੂੰ ਆਪ ਦੇਸ਼ ਭਗਤੀ ਨਾ ਸਿਖਾਓ,ਖੁਦ ਮਹਾਤਮਾ ਗਾਂਧੀ ਵੀ ਉਨ੍ਹਾਂ ਨੂੰ ਨਹੀਂ ਸਿਖਾ ਸਕਦੇ। ਦੀਪਕ ਦੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਤਿਵਾਰੀ ਨੇ ਬਹੁਤ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ। ਉਨ੍ਹਾਂ ਦਾ ਇਹ ਟਵੀਟ ਦੇਖ ਕੇ ਲੋਕਾਂ ਦਾ ਗੁੱਸਾ ਵਧਾ ਗਿਆ। ਕਈ ਯੂਜ਼ਰ ਨੇ ਲਿਖਿਆ ਕਿ ਤੁਹਾਡੀ ਭਾਸ਼ਾ ਦੇਖ ਕੇ ਇਹ ਲੱਗਦਾ ਹੈ ਕਿ ਤੁਸੀਂ ਕਦੀ ਮੰਤਰੀ ਰਹੇ ਹੋ। ਇਸ ਤੋਂ ਪਹਿਲੇ ਕਾਂਗਰਸ ਮਹਾ ਸਕੱਤਰ ਦਿਗਵਿਜੈ ਸਿੰਘ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਾਲੀ ਗਲੌਚ ਵਾਲੀ ਫੋਟੋ ਟਵੀਟ ਕੀਤੀ ਸੀ।