ਅਹਿਮਦਾਬਾਦ – ਗੁਜਰਾਤ ਵਿਚ 2002 ਵਿਚ ਹੋਏ ਨਰੋਦਾ ਪਾਟੀਆ ਦੰਗਾ ਮਾਮਲੇ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਬਤੌਰ ਗਵਾਹ ਸ਼ਹਿਰ ਦੇ ਐਸ.ਆਈ.ਟੀ ਅਦਾਲਤ ਵਿਚ ਪੇਸ਼ ਹੋਏ| ਉਨ੍ਹਾਂ ਨੂੰ ਗੁਜਰਾਤ ਦੇ ਤਤਕਾਲੀਨ ਨਰਿੰਦਰ ਮੋਦੀ ਸਰਕਾਰ ਵਿਚ ਮੰਤਰੀ ਰਹੀਂ ਮਾਇਆ ਕੋਡਨਾਨੀ ਦੀ ਅਪੀਲ ਉਤੇ ਅਦਾਲਤ ਨੇ ਸੰਮਨ ਭੇਜਿਆ ਸੀ|
ਅਮਿਤ ਸ਼ਾਹ ਨੇ ਅਦਾਲਤ ਨੂੰ ਦੱਸਿਆ ਕਿ ਜਿਸ ਦਿਨ ਨਰੋਦਾ ਪਾਟੀਆ ਵਿਚ ਦੰਗਾ ਭੜਕਿਆ ਸੀ ਉਸ ਦਿਨ ਮਾਇਆ ਕੋਡਨਾਨੀ ਵਿਧਾਨ ਸਭਾ ਵਿਚ ਸਨ| ਉਨ੍ਹਾਂ ਦੇ ਇਸ ਬਿਆਨ ਨਾਲ ਕੋਡਨਾਨੀ ਦਾ ਪੱਖ ਮਜਬੂਤ ਹੋਇਆ ਹੈ|
ਦੱਸਣਯੋਗ ਹੈ ਕਿ 2002 ਦੇ ਗੁਜਰਾਤ ਦੰਗਿਆਂ ਦੇ ਦੌਰਾਨ ਨਰੋਦਾ ਪਾਟੀਆ ਵਿਚ 97 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ| ਉਸ ਸਮੇਂ ਕੋਡਨਾਨੀ ਨਰੋਦਾ ਪਾਟੀਆ ਦੀ ਵਿਧਾਇਕ ਸਨ| ਮਾਇਆ ਕੋਡਨਾਨੀ ਨੇ ਨਰੋਦਾ ਪਾਟੀਆ ਦੰਗਾ ਮਾਮਲੇ ਵਿਚ ਖੁਦ ਨੂੰ ਦੋਸੀ ਕਰਾਰ ਦਿੱਤੇ ਜਾਣ ਅਤੇ 28 ਸਾਲ ਕੈਦ ਦੀ ਸਜਾ ਸੁਣਾਉਣ ਦੇ ਫੈਸਲੇ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੈ|