ਕਾਠਮਾਂਡੂ : ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਦੀ ਭਾਲ ਵਿਚ ਅੱਜ ਨੇਪਾਲ ਵਿਚ ਛਾਪੇਮਾਰੀ ਕੀਤੀ ਗਈ| ਹਰਿਆਣਾ ਪੁਲਿਸ ਅਤੇ ਨੇਪਾਲ ਪੁਲਿਸ ਦੇ ਜਵਾਨਾਂ ਨੇ ਨੇਪਾਲ ਦੇ ਈਟਹਰੀ ਅਤੇ ਰੂਪਨਦੇਈ ਵਿਖੇ ਛਾਪੇ ਮਾਰੇ| ਸੰਭਾਵਨਾ ਹੈ ਕਿ ਹਨੀਪ੍ਰੀਤ ਨੇਪਾਲ ਵਿਚ ਹੈ ਅਤੇ ਹਰਿਆਣਾ ਪੁਲਿਸ ਵੱਲੋਂ ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਪੁਲਿਸ ਉਸ ਦੀ ਸਰਗਰਮੀ ਨਾਲ ਭਾਲ ਕ ਰਹੀ ਹੈ|
ਦੂਸਰੇ ਪਾਸੇ ਪੰਚਕੂਲਾ ਵਿਚ ਹਿੰਸਾ ਭੜਕਾਉਣ ਦੇ ਦੋਸ਼ ਹੇਠ ਹਨੀਪ੍ਰੀਤ ਦੇ ਖਿਲਾਫ ਸੈਕਟਰ 5 ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ|
ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਪੁਲਿਸ ਨੇ ਹਨੀਪ੍ਰੀਤ ਦੇ ਡਰਾਈਵਰ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੇ ਖੁਲਾਸਿਆਂ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਹਨੀਪ੍ਰੀਤ ਨੇਪਾਲ ਵਿਚ ਹੋ ਸਕਦੀ ਹੈ| ਹਨੀਪ੍ਰੀਤ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਫਰਾਰ ਹੈ