ਸ਼੍ਰੀਨਗਰ— ਕਸ਼ਮੀਰ ਘਾਟੀ ‘ਚ ਕਈ ਇਲਾਕਿਆਂ ‘ਚ ਫੌਜ ਦੇ ਜਵਾਨਾਂ ਵੱਲੋਂ ਘੇਰਾਬੰਦੀ ਕਰਕੇ ਅਤੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਫੌਜ ਦੇ ਜਵਾਨਾਂ ਵੱਲੋਂ ਇਹ ਕਾਰਵਾਈ ਉੱਤਰੀ ਕਸ਼ਮੀਰ ਅਤੇ ਮੱਧ ਕਸ਼ਮੀਰ ਦੇ ਜ਼ਿਲੇ ‘ਚ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਮੱਧ ਕਸ਼ਮੀਰ ਦੇ ਜ਼ਿਲੇ ਬੜਗਾਮ ਅਤੇ ਉੱਤਰੀ ਕਸ਼ਮੀਰ ਦੇ ਜ਼ਿਲੇ ਬਾਂਦੀਪੁਰਾ ‘ਚ ਅੱਤਵਾਦੀਆਂ ਦੀਆਂ ਮੌਜ਼ੂਦਗੀ ਦੇ ਸ਼ੱਕ ਹੋਣ ‘ਤੋਂ ਬਾਅਦ ਫੌਜ ਦੇ ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਇਸ ਅਪਰੇਸ਼ਨ ‘ਚ ਫੌਜ ਦੀ ਰਾਸ਼ਟਰੀ ਰਾਈਫਲ, ਜੰਮੂ-ਕਸ਼ਮੀਰ ਪੁਲਸ ਦੀ ਐੈੱਸ. ਓ. ਜੀ. ਅਤੇ ਕੇਂਦਰੀ ਰਿਜ਼ਰਵ ਪੁਲਸ ਫੌਜ ਦੇ ਜਵਾਨਾਂ ਮੌਜ਼ੂਦ ਹਨ।