ਪਠਾਨਕੋਟ : ਪਠਾਨਕੋਟ ਵਿਖੇ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਰੇਲਵੇ ਸਟੇਸ਼ਨ ਦੇ ਕੁਆਟਰਾਂ ਦੇ ਨਜ਼ਦੀਕ ਪੁਰਾਣਾ ਬੰਬ ਮਿਲਿਆ| ਇਸ ਜਗ੍ਹਾ ਉਤੇ ਖੁਦਾਈ ਦਾ ਕੰਮ ਚੱਲ ਰਿਹਾ ਸੀ, ਜਿਸ ਦੌਰਾਨ ਇਹ ਬੰਬ ਬਰਾਮਦ ਹੋਇਆ| ਇਸ ਬੰਬ ਨੂੰ ਥੈਲਿਆਂ ਦੁਆਰਾ ਢਕਿਆ ਗਿਆ ਸੀ|
ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ| ਦੱਸਣਯੋਗ ਹੈ ਕਿ 2 ਜਨਵਰੀ 2016 ਨੂੰ ਪਠਾਨਕੋਟ ਸਥਿਤ ਹਵਾਈ ਸੈਨਾ ਦੇ ਸਟੇਸ਼ਨ ਉਤੇ ਭਾਰੀ ਮਾਤਰਾ ਵਿਚ ਅਸਲਾ ਬਾਰੂਦ ਨਾਲ ਲੈਸ ਅੱਤਵਾਦੀਆਂ ਨੇ ਹਮਲਾ ਕੀਤਾ ਸੀ| ਇਸ ਹਮਲੇ ਵਿਚ 2 ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ 3 ਹੋਰ ਜ਼ਖਮੀਆਂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ|