ਮੈਕਸਿਕੋ ਸਿਟੀ : ਮੈਕਸਿਕੋ ਵਿਚ ਬੀਤੀ ਰਾਤ ਆਏ 7.1 ਤੀਵਰਤਾ ਵਾਲੇ ਭੂਚਾਲ ਨੇ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ, ਜਦੋਂ ਕਿ ਵੱਡੀ ਮਾਤਰਾ ਵਿਚ ਲੋਕਾਂ ਦੀ ਸੰਪੰਤੀ ਨੂੰ ਨੁਕਸਾਨ ਪਹੁੰਚਿਆ ਹੈ| ਹੁਣ ਤੱਕ ਇਸ ਭੂਚਾਲ ਕਾਰਨ 217 ਲੋਕ ਮਾਰੇ ਜਾ ਚੁੱਕੇ ਹਨ| ਇਸ ਦੌਰਾਨ ਮੈਕਸਿਕੋ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਇਸ ਕੁਦਰਤੀ ਤ੍ਰਾਸਦੀ ਵਿਚ 20 ਬੱਚੇ ਮਾਰੇ ਗਏ ਹਨ, ਜਦੋਂ ਕਿ 30 ਲਾਪਤਾ ਹਨ| ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦਾ ਅੰਕੜਾ ਵਧ ਸਕਦਾ ਹੈ|
ਸਭ ਤੋਂ ਵੱਧ ਮੌਤਾਂ ਰਾਜਧਾਨੀ ਮੈਕਸਿਕੋ ਸਿਟੀ ਵਿਚ ਹੋਈਆਂ ਹਨ, ਇਥੇ ਹੁਣ ਤੱਕ 86 ਲੋਕ ਮਾਰੇ ਜਾ ਚੁੱਕੇ ਹਨ|
ਦੂਸਰੇ ਪਾਸੇ ਭੂਚਾਲ ਤੋਂ ਬਾਅਦ ਰਾਹਤ ਕਾਰਜ ਵੱਡੀ ਪੱਧਰ ਤੇ ਜਾਰੀ ਹਨ| ਜ਼ਖਮੀਆਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ|