ਸਮੱਗਰੀ
2 ਚਮਚ ਤੇਲ
350 ਗ੍ਰਾਮ ਉਬਲੇ ਆਲੂ
1 ਚਮਚ ਸਰੋਂ ਦਾ ਤੇਲ
ਸਰੋਂ ਦੇ ਤੇਲ ਦੇ ਬੀਜ
1 ਚਮਚ ਜੀਰਾ
1/4 ਚਮੱਚ ਹਲਦੀ
1/4 ਹੀਂਗ
1 ਚਮਚ ਨਮਕ
1 ਚਮਚ ਲਾਲ ਮਿਰਚ
270 ਗ੍ਰਾਮ ਦਹੀਂ
1 ਚਮਚ ਧਨੀਆ
ਬਣਾਉਣ ਦੀ ਵਿਧੀ
1. ਇੱਕ ਪੈਨ ਵਿਚ 2 ਚਮੱਚ ਤੇਲ ਪਾ ਕੇ ਇਸ ਵਿਚ ਉਬਲੇ ਆਲੂ ਪਾਓ ਅਤੇ 3-5 ਮਿੰਟ ਲਈ ਪਕਾਓ।
2. ਇੱਕ ਵੱਖਰੇ ਪੈਨ ਵਿਚ ਸਰੋਂ ਦਾ ਤੇਲ, ਸਰੋਂ ਦੇ ਬੀਜ, ਜੀਰਾ ਪਾ ਕੇ ਇਸ ਦਾ ਰੰਗ ਬਦਲਣ ਤੱਕ ਭੁੰਨ ਲਓ।
3. ਫ਼ਿਰ ਇਸ ਵਿਚ ਹਲਦੀ, ਹਿੰਗ, ਨਮਕ, ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
4. ਇਸ ਤੋਂ ਬਾਅਦ ਫ਼ਿਰ ਦਹੀਂ ਪਾ ਕੇ ਘੱਟ ਗੈਸ ‘ਤੇ 3-5 ਮਿੰਟ ਲਈ ਪਕਾਓ।
5. ਜਦੋਂ ਇਹ ਪੱਕ ਜਾਵੇ ਤਾਂ ਇਸ ਵਿਚ ਆਲੂ ਮਿਲਾ ਕੇ 2 ਮਿੰਟ ਲਈ ਪਕਾ ਲਓ।
6. ਫ਼ਿਰ ਇਸ ਵਿਚ ਧਨੀਆ ਪਾ ਕੇ ਸਰਵ ਕਰੋ।