ਕਈ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ। ਉਹ ਅਕਸਰ ਡਿਨਰ ਦੇ ਬਾਅਦ ਕੁਝ ਮਿੱਠਾ ਖਾਣਾ ਚਾਹੁੰਦੇ ਹਨ। ਅਜਿਹੇ ਵਿਚ ਤੁਸੀਂ ਘਰ ‘ਤੇ ਹੀ ਬਾਦਾਮ ਦਾ ਹਲਵਾ ਬਣਾ ਸਕਦੇ ਹੋ ਜੋ ਸੂਜੀ ਦੇ ਹਲਵੇ ਤੋਂ ਬਿਲਕੁਲ ਵੱਖਰਾ ਹੈ ਅਤੇ ਇਸ ਦਾ ਸੁਆਦ ਵੀ ਉਸ ਨਾਲ ਦੋਗੁਣਾ ਹੈ। ਆਓ ਜਾਣਦੇ ਹਾਂ ਬਾਦਾਮ ਦਾ ਹਲਵਾ ਬਣਾਉਣ ਦਾ ਤਰੀਕਾ
ਸਮੱਗਰੀ
1 ਕੱਪ ਬਾਦਾਮ
3/4 ਕੱਪ ਦੁੱਧ
3/4 ਕੱਪ ਪਾਣੀ
3/4 ਕੱਪ ਚੀਨੀ
1 ਛੋਟਾ ਚਮਚ ਇਲਾਇਚੀ ਪਾਊਡਰ
4-5 ਕੇਸਰ
ਕੁਝ ਬੂੰਦਾ ਗੁਲਾਬ ਜਲ
1/2 ਕੱਪ ਦੇਸੀ ਘਿਓ
1/2 ਕੱਪ ਕੱਟੇ ਹੋਏ ਨਟਸ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਬਾਦਾਮ ਨੂੰ ਕੁਝ ਦੇਰ ਲਈ ਭਿਓਂ ਕੇ ਰੱਖ ਲਓ ਅਤੇ ਫ਼ਿਰ ਇਨ੍ਹਾਂ ਦਾ ਛਿਲਕਾ ਉਤਾਰ ਲਓ।
2. ਫ਼ਿਰ ਇੱਕ ਮਿਕਸਰ ਵਿਚ ਬਾਦਾਮ, ਦੁੱਧ, ਪਾਣੀ , ਚੀਨੀ, ਕੇਸਰ ਅਤੇ ਇਲਾਇਚੀ ਪਾਊਡਰ ਪਾ ਕੇ ਗ੍ਰਾਇੰਡ ਕਰ ਲਓ ਅਤੇ ਪੇਸਟ ਬਣਾ ਲਓ।
3. ਇੱਕ ਕੜਾਈ ਵਿਚ ਦੇਸੀ ਘਿਓ ਪਾਓ ਅਤੇ ਗਰਮ ਹੋਣ ‘ਤੇ ਉਸ ਵਿਚ ਪੀਸਿਆ ਹੋਇਆ ਬਾਦਾਮ ਪੇਸਟ ਪਾ ਦਿਓ। ਇਸ ਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਓ ਜਦੋਂ ਤੱਕ ਇਹ ਗਾੜਾ ਨਾ ਹੋ ਜਾਵੇ।
4. ਜਦੋਂ ਹਲਵਾ ਗਾੜ੍ਹਾ ਹੋਣਾ ਸ਼ੁਰੂ ਹੋ ਜਾਵੇ ਤਾਂ ਇਸ ਨਾਲ ਦੁਬਾਰਾ 2 ਚਮੱਚ ਦੇਸੀ ਘਿਓ ਪਾ ਕੇ ਮਿਕਸ ਕਰੋ। ਇਸ ਲਗਾਤਾਰ ਹਿਲਾਉਂਦੇ ਰਹੋ ਤਾਂ ਕਿ ਹਲਵਾ ਕੜਾਈ ਦੇ ਨਾਲ ਨਾ ਚਿਪਕ ਜਾਵੇ।
5. ਜਦੋਂ ਹਲਵਾ ਘਿਓ ਛੱਡਣ ਲੱਗੇ ਤਾਂ ਗੈਸ ਬੰਦ ਕਰ ਦਿਓ ਅਤੇ ਇਸ ਵਿਚ ਇੱਕ ਵਾਰ ਫ਼ਿਰ 1 ਚਮੱਚ ਦੇਸੀ ਘਿਓ ਪਾ ਕੇ ਮਿਕਸ ਕਰੋ।
6. ਇਸ ਨੂੰ ਇੱਕ ਕੋਲੀ ਵਿਚ ਪਾਓ ਅਤੇ ਉਪਰੋਂ ਨਟਸ ਦੇ ਨਾਲ ਗਾਰਨਿਸ਼ ਕਰੋ। ਬਾਦਾਮ ਹਲਵਾ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।