ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਉੜੀ ਇਲਾਕੇ ‘ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਕਾਰ ਚੱਲ ਰਹੀ ਮੁਠਭੇੜ ‘ਚ ਜਵਾਨ ਨੇ ਇਕ ਅੱਤਵਾਦੀ ਢੇਰ ਕੀਤਾ। ਇਲਾਕੇ ‘ਚ ਅਜੇ ਹੋਰ ਦੋ ਅਤੇ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੂਚਨਾ ਹੈ। ਜਿਸ ਕਰਕੇ ਫੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਮੁਠਭੇੜ ਜਾਰੀ ਸੀ। ਸ਼ਨੀਵਾਰ ਸ਼ਾਮ ਇੱਥੇ ਤਿੰਨ ਹਥਿਆਰਬੰਦ ਅੱਤਵਾਦੀ ਦੇਖੇ ਗਏ ਸਨ। ਸੂਚਨਾ ਮਿਲਣ ਤੋਂ ਬਾਅਦ ਫੌਜ ਨੇ ਸਰਚ ਅਭਿਆਨ ਚਲਾਇਆ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ।
ਖੁਦ ਨੂੰ ਘੇਰੇ ‘ਚ ਦੇਖ ਕੇ ਅੱਤਵਾਦੀਆਂ ਨੇ ਜਵਾਨਾਂ ‘ਤੇ ਗੋਲੀਆਂ ਚਲਾਈਆਂ ਸ਼ੁਰੂ ਕਰ ਦਿੱਤੀ। ਸੁਰੱਖਿਆ ਫੋਰਸ ਨੇ ਵੀ ਜਵਾਬੀ ਫਾਈਰਿੰਗ ਕੀਤੀ। ਦੂਜੀ ਸਾਈਡ ਜੰਮੂ-ਕਸ਼ਮੀਰ ਦੇ ਸੋਪੋਰ ‘ਚ ਗ੍ਰੇਨੇਡ ਹਮਲਾ ਹੋਇਆ। ਇਸ ਹਮਲੇ ‘ਚ ਤਿੰਨ ਲੋਕ ਜ਼ਖਮੀ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਉੜੀ ‘ਚ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਕੀਤਾ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਇਸ ਵਾਰ ਵੀ ਇੱਥੇ ਕਿਸੇ ਫੌਜ ਠਿਕਾਣੇ ‘ਤੇ ਹਮਲੇ ਕਰਨ ਦੀ ਤਿਆਰ ‘ਚ ਹਨ ਪਰ ਸਮੇਂ ‘ਤੇ ਹੀ ਪੁਲਸ ਨੂੰ ਇਸ ਦੀ ਸੂਚਨਾ ਮਿਲ ਗਈ।