ਵਾਰਾਨਸੀ— ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐਚ. ਯੂ.) ‘ਚ ਵਿਦਿਆਰਥਣਾਂ ਨਾਲ ਬਦਸਲੂਕੀ ਖਿਲਾਫ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ‘ਤੇ ਬੀ. ਐਚ. ਯੂ. ਦੇ ਨਿਜੀ ਸੁਰੱਖਿਆ ਕਰਮਚਾਰੀਆਂ ਨੇ ਡਾਂਗਾਂ ਵਰ੍ਹਾਈਆਂ। ਇਸ ‘ਚ ਕਈ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਹੋਸਟਲ ‘ਚ ਰਹਿਣ ਵਾਲੇ ਵਿਦਿਆਰਥੀ ਵੀ ਬਾਹਰ ਨਿਕਲ ਆਏ। ਜਿਸ ਦੌਰਾਨ ਪੁਲਸ ਫੋਰਸ ਦੇ ਐਸ. ਪੀ. ਵੀ ਮੌਕੇ ‘ਤੇ ਪਹੁੰਚ ਗਏ।
ਮਾਮਲਾ ਕਰੀਬ ਚਾਰ ਦਿਨ ਪੁਰਾਣਾ ਹੈ। ਬਦਸਲੂਕੀ ਕਰਨ ਖਿਲਾਫ ਬੀ. ਐਚ. ਯੂ. ਦੀਆਂ ਵਿਦਿਆਰਥਣਾਂ ਵੀਰਵਾਰ ਤੋਂ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੌਰਾਨ ਕਈ ਸ਼ਰਾਰਤੀ ਤੱਤਾਂ ਨੇ ਉਥੇ ਮੌਜੂਦ ਕੁੱਝ ਵਸਤਾਂ ਨੂੰ ਅੱਗ ਲਗਾ ਦਿੱਤੀ। ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਵਿਦਿਆਰਥੀਆਂ ‘ਤੇ ਡਾਂਗਾਂ ਕਰ ਦਿੱਤਾ, ਇਸ ਦੌਰਾਨ ਕਈ ਵਿਦਿਆਰਥਣਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਬੀ. ਐਚ. ਯੂ. ਦੇ ਟ੍ਰਾਮ ਸੈਂਟਰ ‘ਚ ਇਲਾਜ ਲਈ ਲਿਜਾਇਆ ਗਿਆ ਹੈ। ਜਾਣਕਾਰੀ ਮੁਤਾਬਕ ਫਿਲਹਾਲ ਸ਼ਾਂਤੀ ਬਣੀ ਹੋਈ ਹੈ।
ਦੱਸ ਦਈਏ ਕਿ ਵਿਦਿਆਰਥਣਾਂ ਨੇ ਦੋਸ਼ ਲਾਇਆ ਸੀ ਕਿ ਵੀਰਵਾਰ ਸ਼ਾਮ ਨੂੰ 3 ਨੌਜਵਾਨਾਂ ਨੇ ਵਿਦਿਆਰਥਣਾਂ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ।