ਅਹਿਮਦਾਬਾਦ— ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਆਪਣੇ ਤਿੰਨ ਦਿਨੀਂ ਦੌਰੇ ਲਈ ਗੁਜਰਾਤ ਪੁੱਜੇ ਹਨ। ਰਾਹੁਲ ਇੱਥੇ ਸੌਰਾਸ਼ਟਰ ਖੇਤਰ ਦਾ ਦੌਰਾ ਕਰਨਗੇ। ਉਨ੍ਹਾਂ ਨੇ ਗੁਜਰਾਤ ਪੁੱਜਦੇ ਹੀ ਦੁਆਰਕਾਧੀਸ਼ ਮੰਦਰ ‘ਚ ਪੂਜਾ ਕੀਤੀ। ਪੂਜਾ ਦੇ ਬਾਅਦ ਰਾਹੁਲ ਨੇ ਆਪਣੀ ਚੁਣਾਵੀ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ।
ਗੁਜਰਾਤ ‘ਚ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੱਸੇ ਹੁਣ ਤੱਕ ਕਿੰਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ। ਦੇਸ਼ ਦਾ ਵਿਕਾਸ ਕਰਨ ਦੀ ਜਗ੍ਹਾ ਪੀ.ਐਮ ਨੇ ਜੀ.ਐਸ.ਟੀ ਲਾਗੂ ਕਰਕੇ ਛੋਟੇ ਕਾਰੋਬਾਰੀਆਂ ਦਾ ਵੀ ਧੰਧਾ ਬੰਦ ਕਰ ਦਿੱਤਾ।
– ਰਾਹੁਲ ਗਾਂਧੀ ਵੱਖ-ਵੱਖ ਸਥਾਨਾਂ ‘ਤੇ ਲੋਕਾਂ ਨੂੰ ਸੰਬੋਧਿਤ ਕਰਨਗੇ ਅਤੇ ਰਸਤੇ ‘ਚ ਉਨ੍ਹਾਂ ਨਾਲ ਗੱਲਬਾਤ ਕਰਨਗੇ।
– ਜਾਮਨਗਰ ਸ਼ਹਿਰ ਆਉਣਗੇ ਜਿੱਥੇ ਉਹ ਰਾਤੀ ਆਰਾਮ ਕਰਨਗੇ।
– 26 ਸਿਤੰਬਰ ਨੂੰ ਉਹ ਧਰੋਲ ਅਤੇ ਟੰਕਾਰਾ ਸ਼ਹਿਰਾਂ ਤੋਂ ਹੁੰਦੇ ਹੋਏ ਰਾਜਕੋਟ ਪੁੱਜਣਗੇ।
– ਦੁਪਹਿਰ ‘ਚ ਰਾਜਕੋਟ ਪੁੱਜਣ ‘ਤੇ ਉਹ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਗੱਲਬਾਤ ਕਰਨਗੇ।
– ਰਾਜਕੋਟ ‘ਚ ਰਾਤੀ ਆਰਾਮ ਕਰਨਗੇ।
– 27 ਸਿਤੰਬਰ ਦੀ ਸਵੇਰੇ ਉਹ ਚੋਟਿਲਾ, ਜਸਦਾਨ, ਵੀਰਪੁਰ, ਜੇਤਪੁਰ ਅਤੇ ਹੋਰ ਸ਼ਹਿਰਾਂ ਦਾ ਦੌਰਾ ਕਰਨਗੇ ਅਤ ੇਫਿਰ ਖੋਡਲਧਾਮ ‘ਚ ਆਪਣਾ ਪ੍ਰਚਾਰ ਅਭਿਆਨ ਖਤਮ ਕਰਨਗੇ।
ਪਾਰਟੀ ਸੂਤਰਾਂ ਮੁਤਾਬਕ ਸੌਰਾਸ਼ਟਰ ਦੌਰੇ ਦੇ ਬਾਅਦ ਉਹ ਉਤਰ, ਮੱਧ ਅਤੇ ਦੱਖਣੀ ਗੁਜਰਾਤ ‘ਚ ਪਾਰਟੀ ਲਈ ਚੋਣਾਂ ਦਾ ਪ੍ਰਚਾਰ ਕਰਨਗੇ। ਜਿਸ ਦੇ ਲਈ ਤਾਰੀਕਾਂ ਦਾ ਐਲਾਨ ਬਾਅਦ ਕੀਤਾ ਜਾਵੇਗਾ। ਗੁਜਰਾਤ ‘ਚ ਇਸ ਸਾਲ ਦੇ ਅੰਤ ਤੱਕ ਵਿਧਾਨਸਭਾ ਚੋਣਾਂ ਹੁਣ ਵਾਲੀਆਂ ਹਨ।