ਮੂਨਕ -ਮੂਨਕ ਸ਼ਹਿਰ ਦੇ ਨਜਦੀਕ ਪਿੰਡ ਬੱਲਰਾਂ ਵਿਖੇ ਦੇ ਰਹਿਣ ਵਾਲੇ ਲਾਡੀ ਸਿੰਘ ਪੁੱਤਰ ਸ੍ਰੀ ਜਗਦੇਵ ਸਿੰਘ ਉਮਰ 21 ਸਾਲ ਜੋ ਕਿ ਕੁਝ ਸਮੇਂ ਪਹਿਲਾਂ ਹੀ ਫੋਜ ਵਿੱਚ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਜਿਸਦੀ ਡਿਉਟੀ ਸਿੱਕਿਮ ਵਿਖੇ ਲੱਗੀ ਹੋਈ ਸੀ। ਦੇਸ਼ ਦਾ ਇਹ ਮਹਾਨ ਸਪੂਤ ਡਿਊਟੀ ਦੌਰਾਨ ਅੱਤਵਾਦੀਆਂ ਨਾਲ ਹੋਈ ਮੁਥਭੇਡ਼ ਵਿੱਚ ਸਹੀਦੀ ਦਾ ਜਾਮ ਪੀ ਗਿਆ ਅਤੇ ਆਪਣੀ ਜਿੰਦ ਦੇਸ਼ ਦੇ ਲੇਖੇ ਲਾ ਗਿਆ। ਜਿਸਦਾ ਅੰਤਿਮ ਸੰਸਾਕਰ ਸਰਕਾਰੀ ਰਸਮਾਂ ਮੁਤਾਬਿਕ ਪੂਰੇ ਸਨਮਾਨ ਨਾਲ ਉਸਦੇ ਪਿੰਡ ਬੱਲਰਾ ਵਿਖੇ ਮਿਤੀ 25/09/2017 ਨੂੰ ਸਵੇਰੇ 08:00 ਵਜੇ ਸਥਾਨਕ ਸਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮਹਾਨ ਸ਼ਹੀਦ ਨੂੰ ਅੰਤਿਮ ਵਿਦਾਈ ਦੇਣ ਲਈ ਪਿੰਡ ਦੇ ਸਰਪੰਚ ਸ. ਗੁਰਤੇਜ ਸਿੰਘ, ਪੰਚ ਅਮਰੀਕ ਸਿੰਘ, ਸੁਰਿੰਦਰ ਕੁਮਾਰ, ਬਖਸੀ ਰਾਮ, ਗੁਰਦਾਸ ਸਿੰਘ, ਅਵਤਾਰ ਸਿੰਘ, ਜੀਤਾ ਸਿੰਘ, ਰਾਮਦਾਸ ਸਿੰਘ, ਮਨਜੀਤ ਕੌਰ ਪੰਚ, ਐਸ.ਐੱਚ.ਓ. ਰਮਨਦੀਪ ਸਿੰਘ ਅਪਣੀ ਪੂਰੀ ਪੁਲਿਸ ਪਾਰਟੀ ਸਮੇਤ, ਅਤੇ ਪਿੰਡ ਦੇ ਹੋਰ ਮੋਹਤਬਰ ਵਿਅਕਤੀ ਅਤੇ ਪਿੰਡ ਦੇ ਆਮ ਵਿਅਕਤੀਆਂ ਆਦਿ ਹਾਜਰ ਸਨ।