ਸਿਰਸਾ — ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਰਾਮ ਰਹੀਮ 20 ਸਾਲ ਦੀ ਸਜ਼ਾ ਕੱਟ ਰਹੇ ਹਨ। ਰਾਮ ਰਹੀਮ ਦੀ ਸਜ਼ਾ ਨੂੰ ਲੈ ਕੇ ਉਨ੍ਹਾਂ ਦੇ ਵਕੀਲ ਨੇ ਹਾਈਕੋਰਟ ‘ਚ ਚੁਣੋਤੀ ਦਿੱਤੀ ਹੈ ਡੇਰਾ ਮੁਖੀ ਦੇ ਵਕੀਲ ਨੇ 20 ਸਾਲ ਦੀ ਸਜ਼ਾ ‘ਤੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਕ ਗੁੰਮਨਾਮ ਚਿੱਠੀ ਦੇ ਅਧਾਰ ‘ਤੇ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਰਾਮ ਰਹੀਮ ਨੂੰ 25 ਅਗਸਤ ਨੂੰ ਦੋਸ਼ੀ ਕਰਾਰ ਦਿੰਦੇ ਹੋਏ 28 ਅਗਸਤ ਨੂੰ ਸੀਬੀਆਈ ਕੋਰਟ ਨੇ 20 ਸਾਲ ਦੀ ਸਜ਼ਾ ਸੁਣਾਈ ਸੀ ਅਤੇ 30 ਲੱਖ ਦਾ ਜ਼ੁਰਮਾਨਾ ਕੀਤਾ ਸੀ। ਰਾਮ ਰਹੀਮ ਨੂੰ ਇਹ ਸਜ਼ਾ ਵਾਰੀ-ਵਾਰੀ 10-10 ਸਾਲ ਕੱਟਣੀ ਹੋਵੇਗੀ।