ਨਵੀਂ ਦਿੱਲੀ : ਦਿੱਲੀ ਹਾਈਕੋਰਟ ‘ਚ ਹਨੀਪ੍ਰੀਤ ਨੂੰ ਲੈ ਕੇ ਸੁਣਵਾਈ ਖਤਮ ਹੋ ਗਈ ਹੈ। ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਕੋਰਟ ਨੇ ਹਨੀਪ੍ਰੀਤ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਜੇਕਰ ਉਸ ਦੀ ਜਾਨ ਨੂੰ ਖਤਰਾ ਹੈ ਤਾਂ ਉਹ ਸਰੰਡਰ ਕਰੇ, ਅਸੀਂ ਉਨ੍ਹਾਂ ਨੂੰ ਸੁਰੱਖਿਆ ਦਵਾਂਗੇ। ਇਸ ‘ਤੇ ਵਕੀਲ ਪ੍ਰਦੀਪ ਆਰਿਆ ਨੇ ਕਿਹਾ ਕਿ ਹਨੀਪ੍ਰੀਤ ਦਿੱਲੀ ‘ਚ ਹੀ ਹੈ ਅਤੇ ਉਹ ਜਾਂਚ ‘ਚ ਪੂਰਾ ਸਹਿਯੋਗ ਦਵੇਗੀ। ਵਕੀਲ ਨੇ ਕਿਹਾ ਕਿ ਹਨੀਪ੍ਰੀਤ ਅਗਲੀ ਸੁਣਵਾਈ ‘ਚ ਕੋਰਟ ‘ਚ ਵੀ ਪੇਸ਼ ਹੋਵੇਗੀ।
ਵਕੀਲ ਨੇ ਕਿਹਾ ਕਿ ਉਹ ਪੁਲਸ ਜਾਂਚ ‘ਚ ਸਹਿਯੋਗ ਲਈ ਤਿਆਰ ਵੀ ਹੈ। ਐਡਵੋਕੇਟ ਆਰਿਆ ਨੇ ਕਿਹਾ ਕਿ ਹਨੀਪ੍ਰੀਤ ਦੇ ਖਿਲਾਫ ਐਫ.ਆਈ.ਆਰ ਨਹੀਂ ਹੈ, ਉਸ ਦਾ ਕੋਈ ਰੋਲ ਨਹੀਂ ਹੈ। ਅਜਿਹੇ ‘ਚ ਉਸ ਦੀ ਗ੍ਰਿਫਤਾਰੀ ਦੀ ਜ਼ਰੂਰਤ ਨਹੀਂ ਹੈ। ਆਰਿਆ ਨੇ ਕੋਰਟ ‘ਚ ਦੱਸਿਆ ਕਿ ਹਨੀਪ੍ਰੀਤ ਦਿੱਲੀ ‘ਚ ਹੈ ਅਤੇ ਜੇਕਰ ਕੋਰਟ ਕਹੇ ਤਾਂ ਮੈਂ ਉਨ੍ਹਾਂ ਨੂੰ 2 ਘੰਟੇ ‘ਚ ਇੱਥੇ ਪੇਸ਼ ਕਰ ਸਕਦਾ ਹਾਂ। ਜਸਟਿਸ ਸੰਗੀਤਾ ਧੀਗੜਾ ਨੇ ਵਕੀਲ ਤੋਂ ਪੁੱਛਿਆ ਕਿ ਇਹ ਪਟੀਸ਼ਨ ਉਨ੍ਹਾਂ ਦੇ ਅਧਿਕਾਰੀ ਖੇਤਰ ‘ਚ ਕਿਸ ਤਰ੍ਹਾਂ ਆਉਂਦਾ ਹਾਂ? ਵਕੀਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ‘ਚ ਉਨ੍ਹਾਂ ਦੀ ਕਲਾਇੰਟ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਉਥੋਂ ਦਾ ਮਾਹੌਲ ਉਨ੍ਹਾਂ ਦੇ ਖਿਲਾਫ ਹੈ।
ਪੁਲਸ ਨੇ ਕੋਰਟ ‘ਚ ਦੱਸਿਆ ਕਿ ਹਨੀਪ੍ਰੀਤ ਨੇ ਅਧਿਕਾਰੀਆਂ ਨੂੰ ਧੋਖੇ ‘ਚ ਰੱਖਿਆ। ਉਸ ਨੇ ਆਪਣੇ ਘਰ ਦਾ ਪਤਾ ਵੀ ਪੁਲਸ ਨੂੰ ਗਲਤ ਦੱਸਿਆ।