ਬੰਗਲੁਰੂ : ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 ਵਨਡੇ ਮੈਚਾਂ ਦੀ ਲੜੀ ਦਾ ਚੌਥਾ ਮੈਚ ਭਲਕੇ ਬੰਗਲੁਰੂ ਦੇ ਚਿਨਾਸਵਾਮੀ ਸਟੇਡੀਅਮ ਵਿਚ ਖੇਡਿਆ ਜਾਵੇਗਾ| ਸੰਭਾਵਨਾ ਹੈ ਕਿ ਇਸ ਮੈਚ ਵਿਚ ਭਾਰਤ ਵੱਲੋਂ ਕੇ.ਐਲ ਰਾਹੁਲ ਨੂੰ ਟੀਮ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ ਅਤੇ ਉਸ ਦੀ ਥਾਂ ਕੇਦਾਰ ਜਾਧਵ ਅਤੇ ਮਨੀਸ਼ ਪਾਂਡੇ ਨੂੰ ਬਾਹਰ ਕੀਤਾ ਜਾ ਸਕਦਾ ਹੈ| ਇਸ ਦੌਰਾਨ 3-0 ਨਾਲ ਲੜੀ ਤੇ ਅਗੇਤ ਜਿੱਤ ਹਾਸਿਲ ਕਰਨ ਤੋਂ ਬਾਅਦ ਟੀਮ ਇੰਡੀਆ ਦੇ ਹੌਸਲੇ ਬੁਲੰਦ ਹਨ| ਜਦੋਂ ਕਿ ਲੜੀ ਹਾਰਨ ਤੋਂ ਬਾਅਦ ਕੰਗਾਰੂ ਟੀਮ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਪਿਛਲੇ ਤਿੰਨਾਂ ਮੈਚਾਂ ਵਿਚ ਟੀਮ ਇੰਡੀਆ ਹਰ ਪੱਖੋਂ ਆਸਟ੍ਰੇਲੀਆਈ ਟੀਮ ਤੇ ਭਾਰੀ ਪਈ ਹੈ, ਖਾਸ ਕਰਕੇ ਭਾਰਤੀ ਗੇਂਦਬਾਜ਼ੀ ਮਹਿਮਾਨ ਟੀਮ ਨੇ ਗੋਡੇ ਟੇਕ ਦਿੱਤੇ| ਪਿਛਲੇ ਮੈਚ ਵਿਚ ਸ਼ਾਨਦਾਰ ਸੈਂਕੜਾ ਜੜਣ ਵਾਲੇ ਐਰੋਨ ਫਿੰਚ ਦੀ ਵਾਪਸੀ ਨਾਲ ਬੇਸ਼ੱਕ ਟੀਮ ਦਾ ਮਨੋਬਲ ਜ਼ਰੂਰ ਵਧੇਗਾ, ਪਰ ਉਸ ਦਾ ਹੋਰ ਕੋਈ ਵੀ ਬੱਲੇਬਾਜ਼ ਫਾਰਮ ਵਿਚ ਨਹੀਂ ਹੈ|