ਚੰਡੀਗੜ -ਆਲ ਇੰਡੀਆ ਜੱਟ ਮਹਾਂ ਸਭਾ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਅਤੇ ਐਂਟੀ ਕੁਰੱਪਸ਼ਨ ਲੀਗ ਦੇ ਮੁਖੀ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਰਾਹੀਂ ਬਰਗਾੜੀ ਕਾਂਡ ਅਤੇ ਸਿਰਸਾ ਡੇਰਾ ਮੁਖੀ ਦੀ ਮੁਆਫੀ ਸਬੰਧੀ ਬਾਦਲ ਪਰਿਵਾਰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ ਅੱਗੇ ਪੁੱਛ ਗਿੱਛ ਲਈ ਤਲਬ ਕਰਨ ਦੀ ਬੇਨਤੀ ਕੀਤੀ ਹੈ।ਉਹਨਾਂ ਕਿਹਾ ਕਿ ਬਾਦਲ ਪਰਿਵਾਰ ਦੇ ਰਾਜ ਭਾਗ ਸਮੇਂ ਜੋ ਵੀ ਹੁਕਮਨਾਮਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਜਾਰੀ ਕੀਤੇ ਗਏ ਸਨ ਸਾਰੇ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸਾਬਕਾ ਉੱਪ ਉੱਪ ਮੰਤਰੀ ਵੱਲੋਂ ਰਾਜਸੀ ਸਲਾਹਕਾਰਾਂ ਅਤੇ ਮੀਡੀਆ ਸਲਾਹਕਾਰਾਂ ਤੋਂ ਤਿਆਰ ਕਰਵਾ ਕੇ ਚੰਡੀਗੜ੍ਹ ਤੋਂ ਹੀ ਟਾਈਪ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਜਾਰੀ ਕਰਨ ਲਈ ਭੇਜੇ ਜਾਂਦੇ ਉਹਨਾਂ ਹੁਕਮਨਾਮਿਆਂ ਦਾ ਸਾਰਾ ਰਿਕਾਰਡ ਬਾਦਲਾਂ ਦੇ ਚਹੇਤੇ ਸਲਾਹਕਾਰਾਂ ਕੋਲ ਹੋਵੇਗਾ ਇਸ ਲਈ ਜਾਂਚ ਕਮਿਸ਼ਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਾਨਯੋਗ ਜੱਜ ਸਾਹਿਬ ਬਾਦਲ ਪਰਿਵਾਰ ਨੂੰ ਤਲਬ ਕਰਨ ਪੁੱਛ ਗਿੱਛ ਕਰਨ ਤਾਂ ਜੋ ਬਹਿਬਲ ਕਲਾਂ ਗੋਲ਼ੀ ਕਾਂਡ ਵਰਗੀਆਂ ਮੰਦਭਾਗੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਸਹੀ ਤੱਥ ਲੋਕਾਂ ਸਾਹਮਣੇ ਲਿਆਉਣ ਲਈ ਸਹਾਇਤਾ ਮਿਲੇ :