ਮੁੰਬਈ : ਮੁੰਬਈ ਦੇ ਐਲਪਹਿੰਸਟਨ ਰੇਲ ਸਟੇਸ਼ਨ ਤੇ ਅੱਜ ਮਚੀ ਭਾਜੜ ਦੌਰਾਨ 27 ਲੋਕਾ ਦੀ ਮੌਤ ਹੋ ਗਈ, ਜਦੋਂ ਕਿ 50 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ| ਇਹ ਭਾਜੜ ਰੇਲਵੇ ਸਟੇਸ਼ਨ ਦੇ ਇਕ ਪੁੱਲ ਤੇ ਮਚੀ| ਪਹਿਲਾਂ ਮ੍ਰਿਤਕਾਂ ਦੀ ਗਿਣਤੀ 22 ਸੀ, ਪਰ ਬਾਅਦ ਵਿਚ ਇਹ ਅੰਕੜਾ ਵਧ ਕੇ 27 ਤੱਕ ਜਾ ਪਹੁੰਚਿਆ|
ਰੇਲਵੇ ਮੰਤਰਾਲੇ ਵੱਲੋਂ 5 ਲੱਖ ਦਾ ਮੁਆਵਜ਼ਾ
ਇਸ ਦੌਰਾਨ ਰੇਲਵੇ ਵਿਭਾਗ ਨੇ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੂੰ 5-5 ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ|
ਪ੍ਰਧਾਨ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ
ਇਸ ਦੌਰਾਨ ਮੁੰਬਈ ਵਿਖੇ ਭਾਜੜ ਦੀ ਘਟਨਾ ਉਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ| ਉਨ੍ਹਾਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ|