ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੁਵੈਤ ਦੇ ਅਮੀਰ ਨੇ ਕੁਵੈਤੀ ਜੇਲ ‘ਚ ਬੰਦ 15 ਭਾਰਤੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲ ਦਿੱਤਾ ਹੈ। ਸੁਸ਼ਮਾ ਨੇ ਦੱਸਿਆ ਕਿ ਕੁਵੈਤ ਦੇ ਅਮੀਰ ਨੇ 119 ਭਾਰਤੀ ਨਾਗਰਿਕਾਂ ਦੀ ਸਜ਼ਾ ਨੂੰ ਵੀ ਘੱਟ ਕਰਨ ਦਾ ਨਿਰਦੇਸ਼ ਦਿੱਤਾ।
ਉਨ੍ਹਾਂ ਨੇ ਟਵੀਟ ਕੀਤਾ,”ਕੁਵੈਤ ਦੇ ਅਮੀਰ ਨੂੰ 15 ਭਾਰਤੀ ਨਾਗਰਿਕਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰ ਕੇ ਖੁਸ਼ੀ ਹੋਈ ਹੈ।” ਸੁਸ਼ਮਾ ਨੇ ਵੀ ਕੁਵੈਤ ਦੇ ਅਮਰੀ ਦੇ ਉਦਾਰ ਪ੍ਰਦਰਸ਼ਨ ‘ਤੇ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਦੇਸ਼ ‘ਚ ਭਾਰਤੀ ਦੂਤਘਰ ਜੇਲ ਤੋਂ ਰਿਹਾਅ ਹੋਣ ਵਾਲੇ ਭਾਰਤੀ ਨਾਗਰਿਕਾਂ ਨੂੰ ਮਦਦ ਪ੍ਰਦਾਨ ਕਰੇਗਾ।