ਚੰਡੀਗੜ੍ਹ : ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਪੰਜਾਬ ਵਿਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ| ਬਾਜ਼ਾਰਾਂ ਵਿਚ ਸਵੇਰ ਤੋਂ ਹੀ ਖੂਬ ਰੌਣਕ ਰਹੀ| ਇਸ ਦੌਰਾਨ ਲੋਕਾਂ ਨੇ ਚੰਡੀਗੜ੍ਹ, ਮੋਹਾਲੀ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਸਮੇਤ ਵੱਖ-ਵੱਖ ਸ਼ਹਿਰਾਂ ਵਿਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅੱਗ ਲਾਈ ਗਈ| ਇਨ੍ਹਾਂ ਪੁਤਲਿਆਂ ਨੂੰ ਸ਼ਾਮ ਵੇਲੇ ਅੱਗ ਲਾਈ ਗਈ|
ਇਸ ਸਾਲ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਦੇ ਨਾਲ-ਨਾਲ ਕਈ ਥਾਈਂ ਅੱਤਵਾਦੀ ਰੂਪੀ ਦੈਂਤ ਦੇ ਵੀ ਪੁਤਲੇ ਸਾੜੇ ਗਏ| ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ|