ਨਵੀਂ ਦਿੱਲੀ : ਰਾਸ਼ਟਰਪਤੀ ਨੇ ਪੰਜ ਸੂਬਿਆਂ ਵਿਚ ਰਾਜਪਾਲਾਂ ਦੀ ਨਿਯੁਕਤੀ ਕੀਤੀ ਹੈ| ਬ੍ਰਿਗੇਡੀਅਰ ਬੀ.ਡੀ ਮਿਸ਼ਰਾ (ਸੇਵਾ ਮੁਕਤ) ਨੂੰ ਅਰੁਣਾਚਲ ਪ੍ਰਦੇਸ਼, ਸ੍ਰੀ ਸੱਤਪਾਲ ਮਲਿਕ ਨੂੰ ਬਿਹਾਰ, ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਤਮਿਲਨਾਡੂ, ਪ੍ਰੋਫੈਸਰ ਸ੍ਰੀ ਜਗਦੀਸ਼ ਮੁਖੀ ਨੂੰ ਆਸਾਮ ਅਤੇ ਸ੍ਰੀ ਗੰਗਾ ਪ੍ਰਸਾਦ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ|
ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਐਡਮਿਰਲ (ਸੇਵਾ ਮੁਕਤ) ਦਵਿੰਦਰ ਕੁਮਾਰ ਜੋਸ਼ੀ ਨੂੰ ਅੰਡੇਮਾਨ ਨਿਕੋਬਾਰ ਦੀਪ ਸਮੂਹ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ|