ਸਿਰਸਾ – ਰਾਮ ਰਹੀਮ ਦੀ ਕੁਰਬਾਨੀ ਗੈਂਗ ਕਿਸੇ ਬਲਿਊ ਵ੍ਹੇਲ ਗੇਮ ਤੋਂ ਘੱਟ ਨਹੀਂ ਹੈ। ਇਸ ‘ਚ ਵੀ ਲੋਕਾਂ ਦਾ ਬ੍ਰੇਨ ਵਾਸ਼ ਕਰਕੇ ਉਨ੍ਹਾਂ ਨੂੰ ਕੁਰਬਾਨੀ ਗੈਂਗ ‘ਚ ਸ਼ਾਮਲ ਕੀਤਾ ਗਿਆ ਹੈ। ਬਲਿਊ ਵ੍ਹੇਲ ਗੇਮ ਦੀ ਤਰ੍ਹਾਂ ਇਸ ‘ਚ ਵੀ ਰਾਮ ਰਹੀਮ ਆਪਣੇ ਚੇਲਿਆਂ ਨੂੰ ਟਾਸਕ ਦਿੰਦਾ ਸੀ। ਜਾਣਬੁੱਝ ਕੇ ਆਪਣੀ ਗੈਂਗ ਦੇ ਬੰਦਿਆਂ ਨੂੰ ਮੌਤ ਨਾਲ ਖੇਡਣ ਲਈ ਮਜ਼ਬੂਰ ਕਰਦਾ ਸੀ। ਇਹ ਜਾਣਕਾਰੀ ਰਾਮ ਰਹੀਮ ਦੇ ਸਾਬਕਾ ਸਮਰਥਕ ਗੁਰਦਾਸ ਤੂਰ ਨੇ ਸਿਰਸਾ ਦੇ ਐਸ.ਪੀ. ਨੂੰ ਚਿੱਠੀ ਲਿਖ ਕੇ ਦੱਸੀ ਹੈ। ਇਸ ਚਿੱਠੀ ‘ਚ ਗੁਰਦਾਸ ਤੂਰ ਨੇ ਕੁਰਬਾਨੀ ਗੈਂਗ ਨੂੰ ਬਲਿਊ ਵ੍ਹੇਲ ਦੀ ਤਰ੍ਹਾਂ ਦੱਸਿਆ ਹੈ।
ਗੁਰਦਾਸ ਤੂਰ ਨੇ ਦੱਸਿਆ ਕਿ ਰਾਮ ਰਹੀਮ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਬ੍ਰੇਨ ਵਾਸ਼ ਕਰਦਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕੁਰਬਾਨੀ ਗੈਂਗ ‘ਚ ਸ਼ਾਮਲ ਕਰ ਲੈਂਦਾ ਸੀ। ਇਨ੍ਹਾਂ ਮੈਂਬਰਾਂ ਨੂੰ ਬਲਿਊ ਵ੍ਹੇਲ ਗੇਮ ਦੀ ਤਰ੍ਹਾਂ ਹੀ ਟਾਸਕ ਦਿੰਦਾ ਸੀ ਅਤੇ ਉਨ੍ਹਾਂ ਨੂੰ ਮੌਤ ਨਾਲ ਖੇਡਣ ਲਈ ਮਜ਼ਬੂਰ ਕਰਦਾ ਸੀ। ਗੁਰਦਾਸ ਤੂਰ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਕੁਝ ਸਮਾਂ ਪਹਿਲਾਂ ਪੇਸ਼ੀ ‘ਤੇ ਆਏ ਡੇਰੇ ਦੇ ਸਾਧੂ ਅਤੇ ਡੇਰਾ ਸਮਰਥਕ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਜੋ ਕਿ ਬਲਿਊ ਵ੍ਹੇਲ ਗੇਮ ਦੇ ਟਾਸਕ ਵਰਗਾ ਹੀ ਸੀ। ਗੁਰਦਾਸ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਮਾਮਲੇ ਦੀ ਨਾ ਤਾਂ ਕੋਈ ਜਾਂਚ ਹੋਈ ਅਤੇ ਨਾ ਹੀ ਕੋਈ ਦੋਸ਼ੀ ਮਿਲਿਆ। ਗੁਰਦਾਸ ਤੂਰ ਨੇ ਦਾਅਵਾ ਕੀਤਾ ਹੈ ਕਿ ਇਹ ਮਾਮਲਾ ਵੀ ਕੁਰਬਾਨੀ ਗੈਂਗ ਨਾਲ ਹੀ ਜੁੜਿਆ ਹੈ ਅਤੇ ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਗੁਰਦਾਸ ਤੂਰ ਨੇ ਐਸ.ਐਸ.ਪੀ ਸਿਰਸਾ ਨੂੰ ਚਿੱਠੀ ਲਿਖ ਕੇ ਇਹ ਸ਼ਿਕਾਇਤ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਗੁਰਦਾਸ ਤੂਰ ਰਾਮ ਰਹੀਮ ਦੇ ਕਈ ਕਾਰਨਾਮਿਆਂ ਦੇ ਖੁਲਾਸੇ ਕਰ ਚੁੱਕਾ ਹੈ ਪਰ ਕੁਰਬਾਨੀ ਗੈਂਗ ਤੋਂ ਧਮਕੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਬਲਿਊ ਵ੍ਹੇਲ ਗੇਮ ਦੇ ਨਾਲ ਜੋੜਦੇ ਹੋਏ ਕਿਹਾ ਕਿ ਇਹ ਰਾਮ ਰਹੀਮ ਦੇ ਡੇਰੇ ਦਾ ਇਕ ਹੋਰ ਸੱਚ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਮਰਨ ਦੇ ਲਈ ਛੱਡ ਦੇਣਾ ਹੀ ਕੁਰਬਾਨੀ ਗੈਂਗ ਦਾ ਕੰਮ ਹੈ।