ਸ਼੍ਰੀਨਗਰ— ਕਸ਼ਮੀਰ ਘਾਟੀ ‘ਚ ਸੋਮਵਾਰ ਨੂੰ ਪਾਕਿਸਤਾਨ ਵੱਲੋਂ ਕੀਤੀ ਗਈ ਘੁਸਪੈਠ ਦੀਆਂ 2 ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਸਵੇਰੇ ਕੁਪਵਾੜਾ ‘ਚ ਪਾਕਿਸਤਾਨ ਅੱਤਵਾਦੀ ਨੂੰ ਮਾਰ ਸੁੱਟਣ ਦੇ ਬਾਅਦ ਦੁਪਹਿਰ ਨੂੰ ਬਾਰਾਮੁਲਾ ਜ਼ਿਲੇ ਦੇ ਉੜੀ ਸੈਕਟਰ ‘ਚ ਵੀ ਪਾਕਿਸਤਾਨੀ ਅੱਤਵਾਦੀਆਂ ਦੀ ਇਕ ਘੁਸਪੈਠ ਨੂੰ ਨਾਕਾਮ ਕਰਦੇ ਹੋਏ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ ਹੈ।
ਇਸ ਤੋਂ ਪਹਿਲੇ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਸਵੇਰੇ ਦੇ ਸਮੇਂ ਕੁਪਵਾੜਾ ਜ਼ਿਲੇ ਦੇ ਕੇਰਨ ਸੈਕਟਰ ‘ਚ ਵੀ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਇਸ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਸੈਨਾ ਵੱਲੋਂ ਇਕ ਅੱਤਵਾਦੀ ਮਾਰ ਦਿੱਤਾ ਸੀ। ਇਸ ਮੁਠਭੇੜ ਦੇ ਬਾਅਦ ਸੈਨਾ ਵੱਲੋਂ ਐਲ.ਓ.ਸੀ. ਤੋਂ ਸਟੇ ਇਲਾਕੇ ਦੀ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਅੱਤਵਾਦੀਆਂ ਵੱਲੋਂ ਕੁਪਵਾੜਾ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਸੈਨਾਂ ਦੇ ਜਵਾਨਾ ਨੇ ਐਲ.ਓ.ਸੀ. ‘ਤੇ ਸ਼ੱਕੀ ਹੱਲਚੱਲ ਦੇਖੇ ਜਾਣ ‘ਤੇ ਅੱਤਵਾਦੀਆਂ ਨੂੰ ਲਲਕਾਰਿਆ ਅਤੇ ਦੂਜੇ ਪਾਸੇ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਸੈਨਾ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਕ ਅੱਤਵਾਦੀ ਨੂੰ ਮਾਰ ਸੁੱਟਿਆ।