ਸ਼ਿਮਲਾ— ਗੁੜੀਆ ਕੇਸ ‘ਚ ਗ੍ਰਿਫਤਾਰ ਪੰਜਾਂ ਦੋਸ਼ੀਆ ਨੇ ਬ੍ਰੇਨ ਮੈਪਿੰਗ(ਸੱਚ ਬੋਲਣ ਵਾਲੀ ਮਸ਼ੀਨ) ਦੌਰਾਨ ਕਈ ਰਾਜ ਖੋਲ੍ਹੇ ਹਨ। ਦੋਸ਼ੀਆਂ ਨੂੰ ਹੁਣ ਗਾਂਧੀਨਗਰ ਤੋਂ ਸ਼ਿਮਲਾ ਲਿਜਾਇਆ ਗਿਆ ਹੈ। ਦੱਸਿਆ ਗਿਆ ਹੈ ਕਿ 11 ਅਕਤੂਬਰ ਨੂੰ ਮਾਮਲੇ ‘ਤੇ ਹਾਈਕੋਰਟ ‘ਚ ਸੀ.ਬੀ.ਆਈ ਸਟੇਟਸ ਰਿਪੋਰਟ ਜਮ੍ਹਾਂ ਕਰਵਾਏਗੀ। ਹਲਾਇਲਾ ਤੋਂ ਵੀ ਸੀ.ਬੀ.ਆਈ ਟੀਮ ਸ਼ਿਮਲਾ ਆ ਗਈ ਹੈ। ਟੀਮ ਨੇ 29 ਲੋਕਾਂ ਦੇ ਬਲੱਡ ਸੈਂਪਲ ਇੱਕਠੇ ਕੀਤੇ ਹਨ। ਇਸ ‘ਚ 3 ਰਸੂਖਦਾਰ ਵੀ ਹਨ, ਜਿਨ੍ਹਾਂ ਦੀ ਪਹਿਲੇ ਸੋਸ਼ਲ ਮੀਡੀਆ ‘ਤੇ ਫੋਟੋ ਵਾਇਰਲ ਹੋਈ ਸੀ। ਸੂਤਰਾਂ ਮੁਤਾਬਕ ਰਾਤੀ 11 ਵਜੇ ਸੀ.ਬੀ.ਆਈ ਦੇ ਤਿੰਨ ਮੈਬਰਾਂ ਨਾਲ ਇਨ੍ਹਾਂ ਦੋਸ਼ੀਆਂ ਨੂੰ ਸ਼ਿਮਲਾ ਲਿਜਾਇਆ ਗਿਆ। ਹੁਣ ਤੱਕ ਗੁੜੀਆ ਕੇਸ ਦਾ ਮਾਮਲਾ ਨਹੀਂ ਸੁਲਝਿਆ ਹੈ।
ਸੀ.ਬੀ.ਆਈ ਦੀ ਟੀਮ ਲਗਾਤਾਰ ਹਲਾਇਲਾ ਦੇ ਚੱਕਰ ਕੱਟ ਰਹੀ ਹੈ। ਇਕ ਦੇ ਬਾਅਦ ਇਕ ਲੋਕਾਂ ਦੇ ਬਲੱਡ ਸੈਂਪਲ ਲਏ ਜਾ ਰਹੇ ਹਨ। ਇੰਨਾ ਹੀ ਨਹੀਂ ਗੁੜੀਆ ਕੇਸ ‘ਚ ਉਹ 2 ਵਾਰ ਮਹਾਸੂ ਸਕੂਲ ਪੁੱਜ ਚੁੱਕੀ ਹੈ ਤਾਂ ਜੋ ਗੁੜੀਆ ਮਾਮਲੇ ‘ਚ ਕਿਤੇ ਤੋਂ ਸੁਰਾਗ ਮਿਲ ਸਕੇ। ਟੀਮ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਤੋਂ ਵੀ ਕਰੀਬ ਪੰਜ ਵਾਰ ਪੁੱਛਗਿਛ ਕਰ ਚੁੱਕੀ ਹੈ।