ਮੁੰਬਈ— ਉਤਰ ਮੁੰਬਈ ਤੋਂ ਭਾਜਪਾ ਸੰਸਦ ਅਤੇ ਦਿਵੰਗਤ ਭਾਜਪਾ ਨੇਤਾ ਪ੍ਰਮੋਦ ਮਹਾਜਨ ਦੀ ਬੇਟੀ ਪੂਨਮ ਮਹਾਜਨ ਵੀ ਯੌਨ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ। ਅਹਿਮਦਾਬਾਦ ‘ਚ ਭਾਰਤੀ ਪ੍ਰਬੰਧਨ ਸੰਸਥਾਨ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਮਹਾਜਨ ਨੇ ਇਸ ਗੱਲ ਦਾ ਖੁਲ੍ਹਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੋਲ ਕਾਰ ਤੋਂ ਆਉਣ-ਜਾਣ ਲਈ ਪੈਸੇ ਨਹੀਂ ਸਨ, ਉਦੋਂ ਉਹ ਆਪਣੀ ਕਲਾਸ ਦੇ ਲਈ ਵਰਲੀ ਤੋਂ ਵਰਸੋਵਾ ਤੱਕ ਟਰੇਨ ‘ਚ ਸਫਰ ਕਰਦੀ ਸੀ ਅਤੇ ਜਦੋਂ ਉਨ੍ਹਾਂ ਨੂੰ ਕੋਈ ਗਲਤ ਤਰੀਕੇ ਨਾਲ ਦੇਖਦਾ ਸੀ ਤਾਂ ਉਨ੍ਹਾਂ ਨੂੰ ਕਦੀ ਆਪਣੇ-ਆਪ ਨੂੰ ਤਰਸ ਨਹੀਂ ਆਇਆ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ‘ਚ ਜਦੋਂ ਕੋਈ ਗਲਤ ਤਰ੍ਹਾਂ ਨਾਲ ਤੁਹਾਡੇ ਵੱਲ ਦੇਖਦਾ ਹੈ ਤਾਂ ਖੁਦ ਨੂੰ ਬੇਚਾਰਾ ਨਾ ਸਮਝੋ। ਉਨ੍ਹਾਂ ਨੇ ਕਿਹਾ ਕਿ ਧਰਤੀ ‘ਤੇ ਸਾਰੀਆਂ ਔਰਤਾਂ ਨੇ ਖਾਸ ਕਰਕੇ ਭਾਰਤ ‘ਚ ਅਜਿਹੀ ਪਰਿਸਥਿਤੀਆਂ ਦਾ ਸਾਹਮਣਾ ਕੀਤਾ ਹੈ। ਪੂਨਮ ਨੇ ਕਿਹਾ ਕਿ ਹਰ ਭਾਰਤੀ ਔਰਤ ‘ਤੇ ਕੁਮੈਂਟ ਕੱਸੇ ਜਾਂਦੇ ਹਨ ਜਾਂ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਇਆ ਜਾਂਦਾ ਹੈ। ‘ਬ੍ਰੇਕਿੰਗ ਦਿ ਗਲਾਸ ਸੀਲਿੰਗ’ ‘ਤੇ ਬੋਲਦੇ ਹੋਏ ਪੂਨਮ ਨੇ ਔਰਤਾਂ ਦੀ ਸਫਲਤਾ ਨੂੰ ਲੈ ਕੇ ਭਾਰਤ ਨੂੰ ਅਮਰੀਕਾ ਤੋਂ ਬਹੁਤ ਅੱਗੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ‘ਚ ਕੋਈ ਔਰਤ ਰਾਸ਼ਟਰਪਤੀ ਨਹੀਂ ਹੋਈ ਜਦਕਿ ਸਾਡੇ ਇੱਥੇ ਔਰਤਾਂ ਰਾਸ਼ਟਰਪਤੀ, ਪ੍ਰਧਾਨਮੰਤਰੀ, ਰੱਖਿਆ ਮੰਤਰੀ ਅਤੇ ਮੁੱਖਮੰਤਰੀ ਸਾਰੇ ਅਹੁੱਦਿਆਂ ‘ਤੇ ਰਹਿ ਰਹੀਆਂ ਹਨ। ਇਨ੍ਹਾਂ ਲੋਕਾਂ ਨੇ ‘ਗਲਾਸ ਸੀਲਿੰਗ’ ਨੂੰ ਤੋੜਿਆ ਹੈ।
ਭਾਜਪਾ ਸੰਸਦ ਨੇ ਕਿਹਾ ਕਿ ਰਾਜਨੀਤੀ ‘ਚ ਮਰਦ ਸਾਧਾਰਨ ਹੋ ਸਕਦੇ ਹਨ, ਔਰਤਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਸਾਨੂੰ ਤਾਕਤ ਦੀ ਜ਼ਰੂਰਤ ਹੈ ਅਤੇ ਅਸੀਂ ਇਹ ਦਿਖਾਇਆ ਹੈ। ਮਹਾਜਨ ਭਾਰਤੀ ਜਨਤਾ ਨੌਜਵਾਨ ਮੋਰਚੇ ਦੀ ਪ੍ਰਧਾਨ ਹੈ ਅਤੇ ਭਾਰਤੀ ਬਾਸਕੇਟ ਬਾਲ ਮਹਾ ਸੰਘ ਦੀ ਪ੍ਰਧਾਨ ਬਣਨ ਵਾਲੀ ਪਹਿਲੀ ਔਰਤ ਵੀ ਹੈ। ਆਪਣੇ ਪਿਤਾ ਪ੍ਰਮੋਦ ਮਹਾਜਨ ਦੇ ਦੇਹਾਂਤ ਦੇ ਬਾਅਦ ਪੂਨਮ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਈ ਸੀ। 2014 ਦੇ ਆਮ ਚੋਣਾਂ ‘ਚ ਉਨ੍ਹਾਂ ਨੇ ਕਾਂਗਰਸ ਦੀ ਪ੍ਰਿਯਾ ਦੱਤ ਨੂੰ ਹਰਾ ਕੇ ਮੁੰਬਈ ਉਤਰ-ਮੱਧ ਤੋਂ ਚੋਣਾਂ ਜਿੱਤ ਕੇ ਸੰਸਦ ‘ਚ ਪ੍ਰਵੇਸ਼ ਕੀਤਾ ਸੀ।