ਪਟਨਾ— ਸੀ.ਬੀ.ਆਈ ਨੇ ਰੇਲਵੇ ਹੋਟਲ ਟੇਂਡਰ ਮਾਮਲੇ ‘ਚ ਰਾਸ਼ਟਰੀ ਜਨਤਾ ਦਲ ਮੁੱਖੀ ਲਾਲੂ ਪ੍ਰਸਾਦ ਯਾਦਵ ਨੂੰ ਜਾਂਚ ਅਤੇ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਨੂੰ 6 ਅਕਤੂਰ ਨੂੰ ਪੁੱਛਗਿਛ ਲਈ ਪੇਸ਼ ਹੋਣ ਨੂੰ ਕਿਹਾ ਹੈ। ਇਸ ਤੋਂ ਪਹਿਲੇ ਲਾਲੂ ਯਾਦਵ ਨੂੰ 3 ਅਕਤੂਬਰ ਅਤੇ ਤੇਜਸਵੀ ਨੂੰ 4 ਅਕਤੂਬਰ ਨੂੰ ਸੀ.ਬੀ.ਆਈ ਦੇ ਸਾਹਮਣੇ ਪੇਸ਼ ਹੋਣਾ ਸੀ। ਲਾਲੂ ਅਤੇ ਤੇਜਸਵੀ ਨੇ ਇਸ ਦੇ ਲਈ ਹੋਰ ਸਮੇਂ ਮੰਗਿਆ ਹੈ। ਇਸ ਦੇ ਬਾਅਦ ਸੀ.ਬੀ.ਆਈ ਨੇ ਦੋਹਾਂ ਨੂੰ ਪੰਜ ਅਤੇ ਛੇ ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।
ਦੱਸ ਦਈਏ ਕਿ ਰੇਲਵੇ ਹੋਟਲ ਟੇਂਡਰ ਮਾਮਲੇ ‘ਚ ਲਾਲੂ ਪ੍ਰਸਾਦ ਯਾਦਵ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਆਰ.ਜੇ.ਡੀ ਮੁੱਖੀ ਲਾਲੂ ਅਤੇ ਉਨ੍ਹਾਂ ਦੇ ਬੇਟੇ ਤੇਜਸਵੀ ਦੋਹਾਂ ਨੂੰ ਹੀ ਸੀ.ਬੀ.ਆਈ ਦੀ ਪੁੱਛਗਿਛ ਦਾ ਸਾਹਮਣੇ ਕਰਨਾ ਪਵੇਗਾ। ਇਸ ਤੋਂ ਪਹਿਲੇ ਆਦਮਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਸੀ.ਬੀ.ਆਈ. ਨੇ ਲਾਲੂ ਦੇ ਪਟਨਾ ਸਥਿਤ ਘਰ ‘ਤੇ ਛਾਪੇਮਾਰੀ ਕੀਤੀ ਸੀ। ਹੋਟਲ ਟੇਂਡਰ ਮਾਮਲੇ ‘ਚ ਸੀ.ਬੀ.ਆਈ. ਨੇ ਇੰਡੀਅਨ ਪੈਨਲ ਕੋਡ ਦੀ ਧਾਰਾ 120ਬੀ, ਧਾਰਾ 420 ਅਤੇ ਭ੍ਰਿਸ਼ਟਾਚਾਰ ਨਾਲ ਜੁੜੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।