ਗੁਰਦਾਸਪੁਰ – ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੂੰ ਪੰਚਕੂਲਾ ਵਿਖੇ ਹਿੰਸਾ ਭੜਕਾਉਣ ਦੇ ਮਾਮਲੇ ਵਿਚ ਅੱਜ ਹਰਿਆਣਾ ਪੁਲਿਸ ਵੱਲੋਂ ਸੰਗਰੂਰ ਦੇ ਭਵਾਨੀਗੜ੍ਹ ਥਾਣੇ ਲਿਆਂਦਾ ਗਿਆ| ਸੂਤਰਾਂ ਅਨੁਸਾਰ ਪੁਲਿਸ ਨੇ ਹਨੀਪ੍ਰੀਤ ਕੋਲੋਂ ਇਥੇ ਲਗਪਗ ਇਕ ਘੰਟੇ ਤੱਕ ਪੁੱਛਗਿੱਛ ਕੀਤੀ| ਇਸ ਮੌਕੇ ਹਨੀਪ੍ਰੀਤ ਦੇ ਨਾਲ ਉਸ ਦੀ ਸਾਥਣ ਸੁਖਦੀਵ ਕੌਰ ਵੀ ਮੌਜੂਦ ਸੀ|
ਵਰਣਨਯੋਗ ਹੈ ਕਿ ਹਨੀਪ੍ਰੀਤ ਨੂੰ ਪੰਚਕੂਲਾ ਦੀ ਅਦਾਲਤ ਨੇ ਕੱਲ੍ਹ 6 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਸੀ|