ਮੁੰਬਈ : ਮੁੰਬਈ ਵਿਚ ਹੋਈ ਭਾਰੀ ਬਾਰਿਸ਼ ਕਾਰਨ ਇਸ ਮਾਇਆ ਨਗਰੀ ਦੀ ਰਫਤਾਰ ਰੁਕ ਗਈ ਹੈ| ਅੱਜ ਇਥੇ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਸੜਕਾਂ ਉਤੇ ਕਾਫੀ ਪਾਣੀ ਜਮ੍ਹਾ ਹੋ ਗਿਆ| ਇਸ ਦੌਰਾਨ ਲੋਕ ਘੰਟਿਆਂਬੱਧੀ ਟ੍ਰੈਫਿਕ ਜਾਮ ਵਿਚ ਵੀ ਫਸੇ ਰਹੇ| ਇਸ ਤੋਂ ਇਲਾਵਾ ਦਿਨ ਵਿਚ ਕਾਲੇ ਬੱਦਲ ਛਾ ਜਾਣ ਕਾਰਨ ਹਨ੍ਹੇਰਾ ਹੋ ਗਿਆ|