ਜਾਮਨਗਰ— ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਨਰਿੰਦਰ ਮੋਦੀ ਆਪਣੇ ਜੱਦੀ ਪਿੰਡ ਵਡਨਗਰ ਪਹੁੰਚੇ। ਪੀ. ਐੈੱਮ. ਮੋਦੀ ਸਭ ਤੋਂ ਪਹਿਲਾਂ ਆਪਣੇ ਸਕੂਲ ਬੀ. ਐੈੱਨ. ਹਾਈ ਸਕੂਲ ਗਏ। ਉੱਥੇ ਉਨ੍ਹਾਂ ਨੇ ਮੌਜ਼ੂਦ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਜ਼ਮੀਨ ‘ਤੇ ਬੈਠ ਕੇ ਸਕੂਲ ਦੀ ਮਿੱਟੀ ਦਾ ਤਿਲਕ ਆਪਣੇ ਮੱਥੇ ‘ਤੇ ਲਗਾਇਆ। ਵਡਨਗਰ ਇਕ ਜਨਸਭਾ ਨੂੰ ਸੰਬੋਧਿਤ ਕਰਕੇ ਹੋਏ ਪੀ. ਐੈੱਮ. ਮੋਦੀ ਭਾਵੁਕ ਹੋ ਗਏ ਅਤੇ ਕਿਹਾ ਕਿ ਆਪਣਿਆਂ ਦੇ ਵਿਚਕਾਰ ਆਉਣ ਦਾ ਅਨੁਭਵ ਵੱਖਰਾ ਹੀ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇੱਥੋ ਇਕ ਨਵੀਂ ਊਰਜਾ ਲੈ ਕੇ ਜਾ ਰਿਹਾ ਹੈ ਅਤੇ ਜੋਸ਼ ਨਾਲ ਕੰਮ ਕਰਾਂਗਾ। ਇਸ ਦੌਰਾਨ ਪੀ. ਐੈੱਮ. ਨੇ ਕਿਹਾ ਕਿ ਮੈਂ ਆਪਣੇ ਯਤਨਾਂ ‘ਚ ਕਦੇ ਵੀ ਕੋਈ ਘਾਟ ਨਹੀਂ ਆਉਣ ਦੇਵਾਂਗਾ।
ਦੱਸਣਾ ਚਾਹੁੰਦੇ ਹਾਂ ਕਿ ਪੀ. ਐੈੱਮ. ਮੋਦੀ ਨੇ ਵਡਨਗਰ ਸਥਿਤ ਬੀ. ਐੈੱਨ. ਹਾਈਸਕੂਲ ‘ਚ ਮੋਦੀ ਨੇ ਸਾਲ 1963 ਤੋਂ 1967 ਤੱਕ ਪੜ੍ਹਾਈ ਕੀਤੀ। ਇਸ ਸਕੂਲ ਦੇ ਪ੍ਰਿੰਸੀਪਲ ਨੇ ਅਸੈਂਬਲੀ ‘ਚ ਰੋਜ ਦੀ ਤਰ੍ਹਾਂ ਬੱਚਿਆਂ ਦੀ ਲਾਈਨਾਂ ਲਗਵਾਈਆਂ ਅਤੇ ਉਨ੍ਹਾਂ ਨੂੰ ਇਕ ਮੰਤਰ ਦਿੱਤਾ-”ਅਭਿਆਸ-ਏ-ਮੁੱਖ ਕਾਰਿਆਕ੍ਰਮ ਛੇ.’ (ਅੱਜ ਦਾ ਮੁੱਖ ਪ੍ਰੋਗਰਾਮ ਪੜ੍ਹਾਈ ਹੀ ਹੈ)।
ਸਕੂਲ ਦੇ ਅਧਿਆਪਕਾਂ ਨੂੰ ਮਿਲਣ ਤੋਂ ਬਾਅਦ ਮੋਦੀ ਆਪਣੇ ਕੁਲ ਦੇਵਤਾ ਹਾਟਕੇਸ਼ਵਰ ਮੰਦਿਰ ਗਏ ਅਤੇ ਉੱਥੇ ਉਨ੍ਹਾਂ ਨੇ ਪਾਠ-ਪੂਜਾ ਕੀਤੀ। ਮੋਦੀ ਨੇ ਕਾਫੀ ਸਮਾਂ ਮੰਦਿਰ ‘ਚ ਬਤੀਤ ਕੀਤਾ। ਵਡਨਗਰ ‘ਚ ਪੀ. ਐੈੱਮ. ਮੋਦੀ ਨੇ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਉਦਘਾਟਨ ਕੀਤਾ। ਮੋਦੀ ਨੇ ਮੈਡੀਕਲ ਕਾਲਜ ਦੇ ਵਿਦਿਆਰਥੀ-ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ‘ਆਲ ਦਿ ਬੈਸਟ’ ਕਿਹਾ। ਇਹ ਮਲਟੀ ਸਪੈਸ਼ਲਿਟੀ ਹਸਪਤਾਲ 600 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ। ਮੋਦੀ ਦੇ ਸਵਾਗਤ ‘ਚ ਪੂਰੇ ਸ਼ਹਿਰ ਨੂੰ ਸਜਾਇਆ ਗਿਆ ਹੈ। ਵਡਨਗਰ ਰੇਲਵੇ ਸਟੇਸ਼ਨ ਨਜ਼ਦੀਕ ਉਸ ਦਰੱਖਤ ਨੂੰ ਵੀ ਸਜਾਇਆ ਗਿਆ, ਜਿੱਥੇ ਬਚਪਨ ‘ਚ ਉਨ੍ਹਾਂ ਨੇ ਚਾਅ ਵੇਚਣ ਦਾ ਕੰਮ ਕੀਤਾ ਸੀ। ਇਸ ਤੋਂ ਇਲਾਵਾ ਜਗ੍ਹਾ-ਜਗ੍ਹਾ ਉਨ੍ਹਾਂ ਦੇ ਬਚਪਨ ਅਤੇ ਜਵਾਨੀ ਨਾਲ ਜੁੜੀਆਂ ਤਸਵੀਰਾਂ ਅਤੇ ਘਟਨਾਵਾਂ ਵਾਲੇ ਹੋਰਡਿੰਗਜ਼ ਵੀ ਲਗਾਏ ਗਏ ਹਨ।
ਭਰੂਚ ਵੀ ਜਾਣਗੇ ਪੀ. ਐੈੱਮ.
ਵਡਨਗਰ ਤੋਂ ਬਾਅਦ ਮੋਦੀ ਭਰੂਚ ਲਈ ਰਵਾਨਾ ਹੋਣਗੇ। ਜਿੱਥੇ ਉਹ ਨਰਮਦਾ ਨਦੀਂ ਬੰਨ੍ਹ ਦਾ ਨੀਂਹ ਪੱਥਰ ਰੱਖਣਗੇ ਅਤੇ ਸੂਰਤ ਦੇ ਉੜਨਾ ਤੋਂ ਬਿਹਾਰ ਦੇ ਜਯਾ ਨਗਰ ਜਾਣ ਵਾਲੀ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਉੱਥੇ ਵੀ ਉਹ ਜਨਸਭਾ ਨੂੰ ਸੰਬੋਧਿਤ ਕਰਨਗੇ।
ਦਿੱਲੀ ਵਾਪਸੀ
ਸ਼ਾਮ ਤੱਕ ਮੋਦੀ ਦਿੱਲੀ ਵਾਪਸ ਆਉਣਗੇ। ਦੱਸਣਾ ਚਾਹੁੰਦੇ ਹਾਂ ਕਿ ਗੁਜਰਾਤ ‘ਚ ਵਿਧਾਨਸਭਾ ਦੇ ਇਸ ਚੁਣਾਵੀ ਸਾਲ ‘ਚ ਮੋਦੀ ਦਾ ਇਹ ਕੁਲ-ਮਿਲਾ ਕੇ ਸੱਤਵਾ ਦੌਰਾ ਹੈ। ਜਦੋਂਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੁਲ ਮਿਲਾ ਕੇ ਉਨ੍ਹਾਂ ਦੀ 17ਵੀਂ ਯਾਤਰਾ ਹੈ। ਹਾਲਾਂਕਿ ਮਈ 2014 ‘ਚ ਇਹ ਅਹੁੱਦਾ ਸੰਭਾਲਣ ਤੋਂ ਬਾਅਦ ਉਹ ਪਹਿਲੀ ਵਾਰ ਆਪਣੇ ਪਿੰਡ ਜਾਣਗੇ।
ਇਸ ਤੋਂ ਪਹਿਲੇ ਦਿਨ ਸ਼ਨੀਵਾਰ ਨੂੰ ਗੁਜਰਾਤ ‘ਚ ਉਹ ਸਭ ਤੋਂ ਪਹਿਲਾਂ ਦੁਆਰਕਾ ਪਹੁੰਚੇ। ਪਹਿਲੇ ਹੀ ਦਿਨ ਪ੍ਰਧਾਨ ਮੰਤਰੀ ਨੇ 6000 ਕਰੋੜ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਗੁਜਰਾਤ ਦੌਰੇ ਦੇ ਪਹਿਲੇ ਦਿਨ ਪੀ. ਐੈੱਮ. ਮੋਦੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਵਿਕਾਸ ਨੂੰ ਹੋਰ ਉਚਾਈਆਂ ‘ਤੇ ਲੈ ਜਾਵਾਂਗੇ, ਜਿਥੇ ਆਉਣ ਵਾਲੀ ਨਵੀਂ ਪੀੜੀ ਨੂੰ ਗਰੀਬੀ ਨਹੀਂ ਦੇਖਣੀ ਪਵੇਗੀ।