ਸਿਰਸਾ : 25 ਅਗਸਤ ਨੂੰ ਪੰਚਕੂਲਾ ਕੋਰਟ ‘ਚ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਿੰਸਾ ‘ਚ ਸ਼ਾਮਲ ਲੋਕਾਂ ਦੀ ਗ੍ਰਿਫਤਾਰੀ ਲਗਾਤਾਰ ਜਾਰੀ ਹੈ। ਇਸ ਸੂਚੀ ‘ਚ ਸਿਰਸਾ ਸਦਰ ਥਾਣਾ ਪੁਲਸ ਨੇ ਬਲਾਤਕਾਰੀ ਰਾਮ ਰਹੀਮ ਦੀ ਇਕ ਹੋਰ ਭਗਤ ਨੂੰ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਭੜਕਾਓ ਭਾਸ਼ਨ ਦੇਣ, ਅੱਗ ਲਗਾਉਣ ਅਤੇ ਭੰਨਤੋੜ ਲਈ ਭੜਕਾਉਣ ਦਾ ਦੋਸ਼ ਹੈ।
ਜਾਂਚ ਅਧਿਕਾਰੀ ਰਾਮ ਕੁਮਾਰ ਦਾ ਕਹਿਣਾ ਹੈ ਕਿ ਸਿਰਸਾ ਸਦਰ ਥਾਣੇ ਪੁਲਸ ਨੇ ਸਿਰਸਾ ਦੇ ਕਲਿਆਣ ਨਗਰ ਦੀ ਰਹਿਣ ਵਾਲੀ ਲਗਭਗ 40 ਸਾਲ ਦੀ ਡੇਰਾ ਸਮਰਥਕ ਕੌਸ਼ੱਲਿਆ ਨੂੰ ਗ੍ਰਿਫਤਾਰ ਕੀਤਾ ਹੈ। ਕੌਸ਼ੱਲਿਆ ‘ਤੇ ਸਿਰਸਾ ਡੇਰਾ ‘ਚ ਹੋਈ 17 ਅਗਸਤ ਦੀ ਮੀਟਿੰਗ ‘ਚ ਭੜਕਾਉ ਭਾਸ਼ਣ ਦੇਣ ਅਤੇ 25 ਅਗਸਤ ਨੂੰ ਪਿੰਡ ਬੇਗੂ ਦੇ 33 ਕੇ ਵੀ ਬਿਜਲੀ ਘਰ ਅਤੇ ਵੀਟਾ ਮਿਲਕ ਪਲਾਂਟ ‘ਚ ਅੱਗ ਅਤੇ ਭੰਨਤੋੜ ਦੇ ਲਈ ਭੜਕਾਉਣ ਦੇ ਦੋਸ਼ ਹਨ। ਉਨ੍ਹਾਂ ਨੇ ਦੱਸਿਆ ਕਿ ਮਹਿਲਾ ਨੂੰ ਕੋਰਟ ਕੀਤਾ ਗਿਆ, ਜਿਥੋਂ ਉਸਨੂੰ 14 ਦਿਨਾਂ ਦੇ ਲਈ ਹਿਰਾਸਤ ਲਈ ਭੇਜਿਆ ਗਿਆ ਹੈ।