ਨਵੀਂ ਦਿੱਲੀ – ਪੈਟਰੋਲ ਪੰਪ ਡੀਲਰਾਂ ਵੱਲੋਂ 13 ਅਕਤੂਬਰ ਨੂੰ ਦੇਸ਼ ਭਰ ਵਿਚ ਕੀਤੀ ਜਾਣ ਵਾਲੀ ਹੜਤਾਲ ਦਾ ਸੱਦਾ ਵਾਪਸ ਲੈ ਲਿਆ ਹੈ| ਬਿਨਾਂ ਸ਼ੱਕ ਇਸ ਹੜਤਾਲ ਦੇ ਵਾਪਸ ਲਏ ਜਾਣ ਨਾਲ ਆਮ ਲੋਕਾਂ ਅਤੇ ਵਾਪਰੀਆਂ ਨੂੰ ਦੀਵਾਲੀ ਦੇ ਸੀਜ਼ਨ ਵਿਚ ਵੱਡਾ ਲਾਭ ਹੋਵੇਗਾ|
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੈਟਰੋਲ ਪੰਪ ਡੀਲਰਾਂ ਨੇ ਇਹ ਐਲਾਨ ਕੀਤਾ ਸੀ ਕਿ ਉਹ 13 ਅਕਤੂਬਰ ਨੂੰ ਹੜਤਾਲ ਤੇ ਜਾਣਗੇ|