ਅੰਮ੍ਰਿਤਸਰ – ਅੰਮ੍ਰਿਤਸਰ ਵਿਖੇ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਮਜੀਠੀਆ ਦੇ ਇੰਚਾਰਜ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ‘ਤੇ ਅੱਜ ਹਮਲਾ ਹਮਲਾ ਕੀਤਾ ਗਿਆ| ਜਾਣਕਾਰੀ ਅਨੁਸਾਰ ਲਾਲੀ ਮਜੀਠੀਆ ਜੈਂਤੀਪੁਰ ਕਸਬੇ ਵਿਚ ਗੋਲੀ ਲੱਗਣ ਕਾਰਨ ਜਖਮੀ ਹੋਏ 8 ਸਾਲਾ ਬੱਚੇ ਦਾ ਪਤਾ ਲੈਣ ਲਈ ਉਸ ਦੇ ਘਰ ਗਏ ਸਨ| ਇਸ ਦੌਰਾਨ ਜਿਵੇਂ ਹੀ ਲਾਲੀ ਮਜੀਠੀਆ ਉਨ੍ਹਾਂ ਦੇ ਘਰ ਪਹੁੰਚੇ ਤਾਂ ਅਕਾਲੀ ਕਾਰਕੁੰਨਾਂ ਵੱਲੋਂ ਉਨ੍ਹਾਂ ਉਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਗੋਲੀਆਂ ਵੀ ਚਲਾਈਆਂ ਗਈਆਂ| ਲਾਲੀ ਮਜੀਠੀਆ ਨੇ ਆਪਣੇ ਇਸ ਹਮਲੇ ਪਿਛੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦਾ ਹੱਥ ਦੱਸਿਆ ਹੈ, ਜਦੋਂ ਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ|
ਇਸ ਤੋਂ ਇਲਾਵਾ ਲਾਲੀ ਮਜੀਠੀਆ ਦੀ ਗੱਡੀ ਦੀ ਤੋੜ-ਭੰਨ ਕੀਤੀ ਗਈ| ਇਸ ਦੌਰਾਨ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ|