ਨਵੀਂ ਦਿੱਲੀ ਂ ਉਮਰ ਨੂੰ ਸਿਰਫ਼ ਇਕ ਨੰਬਰ ਦੱਸ ਕੇ 38 ਸਾਲ ਦੀ ਉਮਰ ਵਿੱਚ ਵੀ ਭਾਰਤੀ ਟੀਮ ਨਾਲ ਬਣੇ ਹੋਏ ਆਸ਼ੀਸ਼ ਨੇਹਰਾ ਹੁਣ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ। ਭਾਰਤੀ ਟੀਮ ਦੇ ਸਭ ਤੋਂ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਨੂੰ ਹਾਲ ਹੀ ਵਿੱਚ ਆਸਟਰੇਲੀਆ ਦੇ ਖਿਲਾਫ਼ 3 ਮੈਚਾਂ ਦੀ ਟੀ20 ਸੀਰੀਜ਼ ਵਿੱਚ ਟੀਮ ਨਾਲ ਚੁਣਿਆ ਗਿਆ ਹੈ। ਪਰ ਇਕ ਅਖਬਾਰ ਮੁਤਾਬਕ ਉਹ ਅਗਲੇ ਮਹੀਨੇ ਆਪਣੇ ਕੌਮਾਂਤਰੀ ਕ੍ਰਿਕਟ ਉੱਤੇ ਵਿਰਾਮ ਲਗਾ ਸਕਦੇ ਹਨ। ਨੇਹਰਾ ਮੌਜੂਦਾ ਡਰੈਸਿੰਗ ਰੂਮ ਵਿੱਚ ਤੇਜ਼ ਗੇਂਦਬਾਜਾਂ ਨੂੰ ਅਨੁਭਵ ਦੇਣ ਦਾ ਕੰਮ ਵੀ ਕਰ ਰਹੇ ਹਨ। ਇਕ ਅਖਬਾਰ ਮੁਤਾਬਕ ਸਿਰਫ਼ ਆਸ਼ੀਸ਼ ਨੇਹਰਾ ਹੀ ਨਹੀਂ, ਉਨ੍ਹਾਂ ਦੇ ਇਲਾਵਾ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਦੇਸ਼ ਦੇ ਕਈ ਹੋਰ ਲੀਜੈਂਡਰੀ ਨਾਮ ਹੁਣ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ। ਹਾਲਾਂਕਿ ਅਖਬਾਰ ‘ਚ ਨੇਹਰਾ ਦੇ ਇਲਾਵਾ ਬਾਕੀ ਕਿਸੇ ਵੀ ਖਿਡਾਰੀ ਦਾ ਨਾਮ ਨਹੀਂ ਦੱਸਿਆ ਗਿਆ। ਨੇਹਰਾ ਦੇ ਭਵਿੱਖ ਨੂੰ ਲੈ ਕੇ ਕਈ ਸੂਤਰਾਂ ਨੇ ਦੱਸਿਆ ਕਿ ਭਾਰਤੀ ਟੀਮ ਦਾ ਇਹ ਟੀ20 ਸਪੈਸ਼ਲਿਸਟ ਗੇਂਦਬਾਜ਼, ਅਗਲੇ ਮਹੀਨੇ ਦਿੱਲੀ ਵਿੱਚ ਹੋਣ ਵਾਲੇ ਮੁਕਾਬਲੇ ਨਾਲ ਆਪਣੇ ਕਰੀਅਰ ਉੱਤੇ ਵਿਰਾਮ ਲਗਾਏਗੇ। ਆਸਟਰੇਲਿਆ ਖਿਲਾਫ਼ ਜਾਰੀ ਟੀ20 ਸੀਰੀਜ਼ ਦੇ ਬਾਅਦ ਭਾਰਤੀ ਟੀਮ ਨਿਊਜ਼ੀਲੈਂਡ ਨਾਲ 3 ਵਨਡੇ ਅਤੇ 3 ਟੀ20 ਮੁਕਾਬਲੇ ਖੇਡੇਗੀ। ਜਿਸਦਾ ਟੀ20 ਮੈਚ 1 ਨਵੰਬਰ ਨੂੰ ਦਿੱਲੀ ਦੇ ਫ਼ਿਰੋਜਸ਼ਾਹ ਕੋਟਲਾ ਮੈਦਾਨ ਉੱਤੇ ਖੇਡਿਆ ਜਾਵੇਗਾ। ਜੋ ਕਿ ਨੇਹਰਾ ਦਾ ਹੋਮ ਗਰਾਊਂਡ ਵੀ ਹੈ।
ਵਿਸ਼ਵ ਕੱਪ ਜੇਤੂ 2011 ਟੀਮ ਅਤੇ 2003 ਵਿੱਚ ਵਿਸ਼ਵ ਕੱਪ ਫ਼ਾਈਨਲ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਇਸ ਸਟਾਰ ਨੇ ਦੇਸ਼ ਲਈ 19 ਸਾਲ ਕ੍ਰਿਕਟ ਖੇਡਿਆ ਹੈ। ਨੇਹਰਾ ਨੇ ਸਾਲ 1999 ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਜਿਸਦੇ ਬਾਅਦ ਤੋਂ ਹੁਣ ਤੱਕ ਨੇਹਰਾ 17 ਟੈਸਟ, 120 ਵਨਡੇ ਅਤੇ 26 ਟੀ20 ਮੁਕਾਬਲੇ ਖੇਡ ਚੁੱਕੇ ਹਨ।