ਨਵੀਂ ਦਿੱਲੀ -ਬਹੁਚਰਚਿਤ ਆਰੂਸ਼ੀ ਹੱਤਿਆ ਕਾਂਡ ਵਿਚ ਇਲਾਹਾਬਾਦ ਹਾਈਕੋਰਟ ਨੇ ਅੱਜ ਅਹਿਮ ਫੈਸਲਾ ਸੁਣਾਉਂਦਿਆਂ ਰਾਜੇਸ਼ ਅਤੇ ਨੁਪੂਰ ਤਲਵਾਰ ਨੂੰ ਬਰੀ ਕਰ ਦਿੱਤਾ|
ਦੱਸਣਯੋਗ ਹੈ ਕਿ ਆਪਣੀ ਬੇਟੀ ਆਰੂਸ਼ੀ ਦੀ ਹੱਤਿਆ ਦੇ ਮਾਮਲੇ ਵਿਚ ਸੀ.ਬੀ.ਆਈ ਅਦਾਲਤ ਨੇ 2013 ਵਿਚ ਗਾਜ਼ੀਆਬਾਦ ਦੀ ਅਦਾਲਤ ਨੇ ਤਲਵਾਰ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਨ੍ਹਾਂ ਨੇ ਇਸ ਸਜ਼ਾ ਦੇ ਖਿਲਾਫ ਅਰਜ਼ੀ ਦਾਇਰ ਕੀਤੀ ਸੀ, ਜਿਸ ਤੇ ਅੱਜ ਇਲਾਹਾਬਾਦ ਹਾਈਕੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ| ਹਾਈਕੋਰਟ ਨੇ ਤਲਵਾਰ ਜੋੜੇ ਦੀ ਉਮਰਕੈਦ ਦੀ ਸਜ਼ਾ ਨੂੰ ਖਾਰਿਜ ਕਰ ਦਿੱਤਾ ਹੈ|
ਇਹ ਮਾਮਲਾ 9 ਸਾਲ ਪੁਰਾਣਾ ਹੈ| 16 ਮਈ 2008 ਨੂੰ ਦਿੱਲੀ ਨਾਲ ਲਗਦੇ ਨੋਇਡਾ ਵਿਖੇ ਜਲਵਾਯੂ ਵਿਲਾਰ ਵਿਖੇ 14 ਸਾਲ ਦੀ ਆਰੂਸ਼ੀ ਦਾ ਕਤਲ ਕਰ ਦਿੱਤਾ ਗਿਆ ਸੀ| ਇਸ ਤੋਂ ਇਕ ਦਿਨ ਬਾਅਦ ਉਨ੍ਹਾਂ ਦੇ ਨੌਕਰ ਹੇਮਰਾਜ ਦਾ ਕਤਲ ਹੋ ਗਿਆ ਸੀ, ਜਿਸ ਤੋਂ ਬਾਅਦ ਆਰੂਸ਼ੀ ਦੇ ਮਾਪਿਆਂ ਸਿਰ ਸ਼ੱਕ ਦੀ ਸੂਈ ਘੁੰਮੀ ਅਤੇ ਉਨ੍ਹਾਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਦਿੱਤੀ ਸੀ|