ਮੈਗੀ ਖਾਣਾ ਤਾਂ ਸਾਰਿਆਂ ਨੂੰ ਹੀ ਬਹੁਤ ਪਸੰਦ ਹੁੰਦਾ ਹੈ। ਬੱਚੇ ਨੂੰ ਬਹੁਤ ਖੁਸ਼ੀ-ਖੁਸ਼ੀ ਖਾਣਾ ਪਸੰਦ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਮੈਗੀ ਮਸਾਲਾ ਟਿੱਕੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਇਸ ਨੂੰ ਆਪਣੇ ਘਰ ‘ਚ ਆਏ ਮਹਿਮਾਨਾ ਲਈ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀਂ
1. ਪਾਣੀ- 440 ਮਿਲੀਲਿਟਰ
2. ਮੈਗੀ ਨੂਡਲਸ- 115 ਗ੍ਰਾਮ
3. ਉਬਲੇ ਆਲੂ- 250 ਗ੍ਰਾਮ
4. ਪਿਆਜ਼- 70 ਗ੍ਰਾਮ
5. ਉਬਲੀ ਹੋਈ ਗਾਜਰ- 90 ਗ੍ਰਾਮ
6. ਬ੍ਰੈੱਡ ਸਲਾਈਸ- 80 ਗ੍ਰਾਮ
7. ਧਨੀਆ- 1 ਵੱਡਾ ਚਮਚ
8. ਚਾਟ ਮਸਾਲਾ- 1 ਛੋਟਾ ਚਮਚ
9. ਨਮਕ- 1 ਛੋਟਾ ਚਮਚ
10. ਮੈਗੀ ਮਸਾਲਾ- ਡੇਢ ਚਮਚ
11. ਤੇਲ- ਫ਼੍ਰਾਈ ਕਰਨ ਲਈ
ਬਣਾਉਣ ਦੀ ਵਿਧੀਂ
1. ਇਕ ਪੈਨ ‘ਚ 440 ਮਿਲੀਲਿਟਰ ਪਾਣੀ ਗਰਮ ਕਰੋ ਅਤੇ ਉਸ ਵਿੱਚ 115 ਗ੍ਰਾਮ ਮੈਗੀ ਨੂਡਲਸ ਪਾ ਕੇ ਉਬਾਲ ਲਓ।
2. ਹੁਣ ਇਕ ਬਾਊਲ ‘ਚ 250 ਗ੍ਰਾਮ ਉਬਲੇ ਆਲੂ, 70 ਗ੍ਰਾਮ ਪਿਆਜ਼, 90 ਗ੍ਰਾਮ ਉਬਲੀ ਹੋਈ ਗਾਜਰ, 80 ਗ੍ਰਾਮ ਬ੍ਰੈੱਡ ਸਲਾਈਸ ਪਾ ਕੇ ਚੰਗੀ ਤਰ੍ਹਾਂ ਮਿਲਾਓ।
3. ਇਸ ਤੋਂ ਬਾਅਦ ਇਸ ਵਿੱਚ ਉਬਲੀ ਹੋਈ ਮੈਗੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
4. ਫ਼ਿਰ 1 ਵੱਡਾ ਚਮਚ ਧਨੀਆ, 1 ਛੋਟਾ ਚਮਚ ਚਾਟ ਮਸਾਲਾ, 1 ਛੋਟਾ ਚਮਚ ਨਮਕ, ਡੇਢ ਚਮਚ ਮੈਗੀ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
5. ਆਪਣੇ ਹੱਥ ‘ਚ ਥੋੜ੍ਹਾ ਜਿਹਾ ਮਿਸ਼ਰਣ ਲੈ ਕੇ ਉਸ ਨੂੰ ਰੋਲ ਕਰਦੇ ਹੋਏ ਟਿੱਕੀ ਦੀ ਸ਼ੇਪ ਦਿਓ।
6. ਪੈਨ ‘ਚ ਕੁਝ ਤੇਲ ਗਰਮ ਕਰੋ ਅਤੇ ਤਿਆਰ ਮਿਸ਼ਰਣ ਨੂੰ ਇਸ ਵਿੱਚ ਪਾ ਕੇ ਸੁਨਹਿਰਾ ਭੂਰਾ ਅਤੇ ਖਸਤਾ ਹੋਣ ਤੱਕ ਫ਼੍ਰਾਈ ਕਰੋ।
7. ਹੁਣ ਇਸ ਨੂੰ ਬਾਹਰ ਕੱਢ ਕੇ ਅਬਸਰਵੈਂਟ ਪੇਪਰ ‘ਤੇ ਰੱਖੋ।
8. ਤੁਹਾਡੀ ਗਰਮਾ-ਗਰਮ ਮੈਗੀ ਮਸਾਲਾ ਟਿੱਕੀ ਤਿਆਰ ਹੈ। ਇਸ ਨੂੰ ਕੈਚਅਪ ਨਾਲ ਸਰਵ ਕਰੋ।