3 ਕਰੋੜ ਰੁਪਏ ਦਾ ਮੁਆਵਜ਼ਾ
ਨਵੀਂ ਦਿੱਲੀਂ ਕੌਮਾਂਤਰੀ ਟੀਮ ਤੋਂ ਬਾਹਰ ਚੱਲ ਰਹੇ ਭਾਰਤੀ ਕ੍ਰਿਕਟ ਟੀਮ ਦੇ ਯੁਵਰਾਜ ਸਿੰਘ ਨੇ ਬੀ.ਸੀ.ਸੀ.ਆਈ. ਤੋਂ 3 ਕਰੋੜ ਰੁਪਏ ਦੀ ਮੁਆਵਜੇ ਦੀ ਮੰਗ ਕੀਤੀ ਹੈ। ਯੁਵਰਾਜ ਸਿੰਘ ਇਸ ਸਮੇਂ ਫ਼ਿਟਨੈਸ ਤੋਂ ਜੂਝ ਰਿਹਾ ਹੈ। ਇਹੀ ਕਾਰਨ ਹੈ ਕਿ ਹੈ ਕਿ ਇਸ ਸਮੇਂ ਕੌਮਾਂਤਰੀ ਟੀਮ ਤੋਂ ਬਾਹਰ ਚਲ ਰਹੇ ਹਨ।
ਇਹੀ ਮੰਗ ਯੁਵਰਾਜ ਸਿੰਘ ਨੇ ਇਸ ਲਈ ਕੀਤੀ ਹੈ ਕਿ ਵੈਸਟਇੰਡੀਜ਼ ਖਿਲਾਫ਼ ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ਤੋਂ ਪਹਿਲੇ ਜ਼ਖਮੀ ਹੋ ਗਏ ਸਨ ਤੇ ਜ਼ਖਮੀ ਹੋਣ ਕਾਰਨ ਉਹ ਆਈ.ਪੀ.ਐੱਲ. ਦੇ ਕਈ ਮੈਚਾਂ ‘ਚ ਨਹੀਂ ਖੇਡ ਸਕੇ ਸਨ।
ਬੀ.ਸੀ.ਸੀ.ਆਈ. ਦੇ ਨਿਯਮਾਂ ਦੇ ਅਨੁਸਾਰ ਬੀ.ਸੀ.ਸੀ.ਆਈ. ਆਪਣੇ ਖਿਡਾਰੀਆਂ ਨੂੰ ਉਸ ਰਾਸ਼ੀ ਦੇ ਲਈ ਮੁਆਵਜਾ ਦਿੰਦੀ ਹੈ ਜੋ ਕਿਸੀ ਵੀ ਖੇਡ ‘ਚ ਗੈਰ-ਹਾਜ਼ਰ ਰਹਿ ਕੇ ਨਹੀਂ ਖੇਡ ਸਕਦੇ ਹਨ।