ਨਵੀਂ ਦਿੱਲੀਂ ਇੰਡੀਅਨ ਜੂਨੀਅਰ ਪ੍ਰੀਮੀਅਰ ਲੀਗ (ਆਈ.ਜੇ.ਪੀ.ਐਲ.) ਅਤੇ ਜੂਨੀਅਰ ਇੰਡੀਅਨ ਪਲੇਅਰ ਲੀਗ (ਜੇ.ਆਈ.ਪੀ.ਐਲ.) ਵਰਗੀਆਂ ਲੀਗਾਂ ਨੂੰ ਭਾਰਤੀ ਕ੍ਰਿਕਟ ਕੰਟਰੋਲ (ਬੀ.ਸੀ.ਸੀ.ਆਈ.) ਦੀ ਮਾਨਤਾ ਨਹੀਂ ਮਿਲੀ ਹੈ। ਬੀ.ਸੀ.ਸੀ.ਆਈ. ਨੇ ਕਿਹਾ ਕਿ ਇਸ ਤਰ੍ਹਾਂ ਦੇ ਨਾਮਨਜ਼ੂਰ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਆਈ.ਜੇ.ਪੀ.ਐਲ. ਟੀ-20 ਪਿਛਲੇ ਮਹੀਨੇ 19 ਤੋਂ 29 ਸਤੰਬਰ ਤੱਕ ਦੁਬਈ ਵਿੱਚ ਖੇਡਿਆ ਗਿਆ ਸੀ। ਬੀ.ਸੀ.ਸੀ.ਆਈ. ਨੇ ਇਹ ਵੀ ਸਾਫ਼ ਕੀਤਾ ਦੀ ਗੌਤਮ ਗੰਭੀਰ ਵਰਗੇ ਖਿਡਾਰੀ ਨੇ ਵੀ ਨਾਮਨਜ਼ੂਰ ਆਈ.ਜੇ.ਪੀ.ਐਲ. ਟੀ-20 ਤੋਂ ਆਪਣਾ ਸਮਰਥਨ ਵਾਪਸ ਲੈ ਲਿਆ। ਬੀ.ਸੀ.ਸੀ.ਆਈ. ਨੇ ਇਕ ਬਿਆਨ ਵਿੱਚ ਕਿਹਾ, ”ਸਾਨੂੰ ਪਤਾ ਲੱਗਾ ਹੈ ਕਿ ਆਈ.ਜੇ.ਪੀ.ਐਲ. ਅਤੇ ਜੇ.ਆਈ.ਪੀ.ਐਲ. ਦੇ ਨਾਮ ਤੋਂ ਕੁਝ ਟੀ-20 ਮੈਚ, ਸੀਰੀਜ਼, ਟੂਰਨਾਮੈਂਟ ਜਾਂ ਸ਼ਿਵਿਰ ਆਯੋਜਿਤ ਕੀਤੇ ਜਾ ਰਹੇ ਹਨ।
ਬੀ.ਸੀ.ਸੀ.ਆਈ. ਨੇ ਕਿਹਾ ਕਿ ਆਈ.ਜੇ.ਪੀ.ਐਲ. ਅਤੇ ਜੇ.ਆਈ.ਪੀ.ਐ. ਦੇ ਨਾਮ ਤੋਂ ਹੋਣ ਵਾਲੀ ਲੀਗ ਨੂੰ ਬੀ.ਸੀ.ਸੀ.ਆਈ. ਅਤੇ ਆਈ.ਪੀ.ਐਲ. ਨਾ ਤਾਂ ਆਯੋਜਿਤ ਕਰ ਰਹੀ ਹੈ ਅਤੇ ਨਾ ਹੀ ਉਹ ਸਾਡੇ ਨਾਲ ਜੁੜੇ ਹਨ। ਅਸੀਂ ਉਨ੍ਹਾਂ ਨੂੰ ਮਾਨਤਾ ਵੀ ਨਹੀਂ ਦਿੱਤੀ ਹੈ। ਬੀ.ਸੀ.ਸੀ.ਆਈ. ਵਿੱਚ ਪੰਜੀਕ੍ਰਿਤ ਕੋਈ ਵੀ ਖਿਡਾਰੀ ਜੇਕਰ ਆਈ.ਜੇ.ਪੀ.ਐਲ. ਅਤੇ ਜੇ.ਆਈ.ਪੀ.ਐਲ. ਵਰਗੀਆਂ ਲੀਗਾਂ ਵਿੱਚ ਸਾਡੀ ਸਹਿਮਤੀ ਦੇ ਬਿਨ੍ਹਾਂ ਜੁੜਦਾ ਹੈ, ਤਾਂ ਉਹ ਬੀ.ਸੀ.ਸੀ.ਆਈ. ਦੇ ਨਿਯਮਾਂ ਦੀ ਅਵਹੇਲਨਾ ਹੋਵਗੀ। ਇਸ ਤਰ੍ਹਾਂ ਦੀ ਲੀਗ ਦਾ ਸਮਰਥਨ ਕਰਨ ਵਾਲੇ ਗੌਤਮ ਗੰਭੀਰ, ਰਿਸ਼ੀ ਧਵਨ ਅਤੇ ਪਾਰਸ ਡੋਗਰਾ ਵਰਗੇ ਖਿਡਾਰੀਆਂ ਨੇ ਇਸ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ।