ਚੰਡੀਗੜ੍ਹ – ਦੀਵਾਲੀ ਮੌਕੇ ਪਟਾਕਿਆਂ ਨਾਲ ਹੁੰਦੇ ਪ੍ਰਦੂਸ਼ਣ ਨੂੰ ਲੈ ਕੇ ਹਾਈਕੋਰਟ ਨੇ ਸਖਤ ਰੁਖ ਅਖਤਿਆਰ ਕੀਤਾ ਹੈ| ਹਾਈਕੋਰਟ ਨੇ ਅੱਜ ਨਿਰਦੇਸ਼ ਦਿੱਤੇ ਹਨ ਕਿ ਦੀਵਾਲੀ ਵਾਲੇ ਦਿਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਪਟਾਕੇ ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤੱਕ ਹੀ ਚੱਲਣਗੇ| ਹਾਈਕੋਰਟ ਨੇ 9:30 ਵਜੇ ਤੱਕ ਬਾਅਦ ਪਟਾਕੇ ਨਾ ਚੱਲਣ ਇਸ ਲਈ ਪੁਲਿਸ ਦੀ ਪੀ.ਸੀ.ਆਰ ਵੈਨ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਪਟਾਕੇ ਬੰਦ ਕਰਾਉਣ ਲਈ ਕਿਹਾ ਗਿਆ ਹੈ|
ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਪਟਾਕਿਆਂ ਨੂੰ ਵੇਚਣ ਲਈ ਦਿੱਤੇ ਜਾਣ ਵਾਲੇ ਲਾਈਸੰਸਾਂ ਦੇ ਡਰਾਅ ਕੱਢੇ ਜਾਣ| ਹਾਈਕੋਰਟ ਨੇ ਚੰਡੀਗੜ੍ਹ ਵਿਚ 17 ਥਾਵਾਂ ‘ਤੇ ਹੀ ਪਟਾਕੇ ਵੇਚਣ ਦੇ ਨਿਰਦੇਸ਼ ਦਿੱਤੇ ਹਨ|