ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਚੋਰੀ ਹੋਈ ਨੀਲੇ ਰੰਗ ਦੀ ਵੈਗਨ-ਆਰ ਕਾਰ ਮਿਲ ਗਈ ਹੈ। ਕੇਜਰੀਵਾਲ ਦੀ ਇਹ ਕਾਰ ਦਿੱਲੀ ਸਕੱਤਰੇਤ ਨੇੜੇ ਚੋਰੀ ਹੋਈ ਸੀ। ਇਹ ਕਾਰ ਸ਼ਨੀਵਾਰ ਨੂੰ ਗਾਜ਼ੀਆਬਾਦ ਦੇ ਮੋਹਨਨਗਰ ‘ਚ ਲਾਵਾਰਸ ਖੜ੍ਹੀ ਮਿਲੀ।